ਪੰਨਾ:ਜ੍ਯੋਤਿਰੁਦਯ.pdf/62

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੫੮

ਜਯੋਤਿਰੁਦਯ

੬ਕਾਂਡ

ਸੀ, ਅਤੇ ਜਿਹ ਦੀ ਵੱਲ ਉਹ ਨਿਰਾ ਡਰਦੀ ਹੀ ਦੇਖਦੀ ਸੀ। ਹੇ ਛੋਟੀਆਂ ਜਗਤਾਰਨੀਆਂ, ਤੁਸੀਂ ਨਹੀਂ ਜਾਣਦੀਆਂ ਜੋ ਤੁਹਾਡੇ ਅੱਗੇ ਕੀ ਹੋਵੇਗਾ, ਕੀ ਜਾਣੀਏ, ਇਹ ਪ੍ਰੇਮ ਦੀ ਜੋਤ ਨਾਲ ਚਾਨਣਾ ਹੋਵੇ, ਜਾਂ ਨਿਰਾਦਰ, ਅਰ ਨਿਰਾਸਤਾ ਦੇ ਨਾਲ ਅਨੇਰਾ ਹੋਵੇ।।

                        ੭ਕਾਂਡ।।
               ਸੁਰਗ ਵਿੱਚ ਸੰਗਲ ਬੰਨੇ ਜਾਣ ਦੀ ਕਥਾ ।।

ਇੱਕ ਦਿਹਾੜੇ ਵਿਆਹ ਥੋਂ ਕਈ ਅਠਵਾਰੇ ਬੀਤਿਆਂ ਕੁਮਾਰੀ ਪ੍ਰਸੰਨੂ ਅਰ ਬਸੰਤ ਅਤੇ ਹੋਰ ਗੁਆਂਢਣਾਂ ਮਨ ਲਾਕੇ ਕੰਮ ਪਈਆਂ ਕਰਦਿਆਂ ਸਨ, ਅਰ ਉਹ ਬੀਬੀ ਉਨਾਂ ਦੇ ਵਿਚਕਾਰ ਬੈਠੀ ਹੋਈ ਸੀ, ਤਾਂ ਕੋਈ ਗਾਉਣਵਾਲੀ ਤੀਮਤ ਵੇਹੜੇ ਵਿੱਚ ਆਈ, ਅਰ ਪੁੱਛਣ ਲੱਗੀ, ਭਈ ਆਖੋ ਤਾਂ ਕੁਛ ਗਾਵਾਂ, ਉਹ ਗੋਪਾਲਪੁਰ ਵਿੱਚ ਕੋਈ ਪਰਦੇਸਣ ਸੀ, ਅਰ ਇਸ ਗੱਲ ਦਾ ਪਰਚਾ ਕਰਨ ਆਈ ਸੀ, ਜੋ ਮੇਰੇ ਗਾਉਣ ਇੰਨਾਂ ਗੁਆਂਢ ਦਿਆਂ ਲੋਕਾਂ ਨੂੰ ਨਵੇਂ ਲੱਗਣਗੇ। ਸੋ ਜੇਹਾ ਉਸ ਨੈ ਵਿਚਾਰਿਆ ਸੀ, ਤੇਹਾ ਹੀ ਹੋਇਆ। ਅਜਿਹੀਆਂ ਗਾਉਣਵਾਲੀਆਂ ਨੂੰ ਹਿੰਦੁਸਤਾਨਣਾਂ ਤੀਮਤਾਂ ਸੁਣ ਸਕਦੀਆਂ ਹਨ, ਅਤੇ ਇਹੋ ਇੱਕ ਅਨੰਦ ਦਾ ਵੇਲਾ ਉਨਾਂ ਨੂੰ ਮਿਲਦਾ ਹੈ। ਪੋਥੀਆਂ ਪਤ੍ਰੇ ਅਤੇ ਕਸੀਦੇ ਦੀਆਂ ਪੱਛੀਆਂ ਝੱਟਪੱਟ ਉਨਾਂ ਨੈ ਲਾਹਮੇਂ ਰੱਖ ਦਿੱਤੀਆਂ, ਅਰ ਬੀਬੀ ਨੂੰ ਪੁੱਛਿਆਂ ਕਿ ਤੁਸੀਂ ਬੀ ਸੁਣੋਗੇ? ਉਹ ਪਰਸਿੰਨ ਹੋਈ, ਪਰ ਇਹ ਪਹਿਲੇ ਪੱਕੀ ਕਰ ਲਈ, ਜੋ ਕੋਈ ਮਾੜੀ ਗੱਲ ਨਾ ਗਾਵੇਂ। ਉਹ ਤੀਮੀਂ ਗਾਉਣ ਲੱਗੀ। ਉਹ ਦੇ ਹੱਥ ਵਿੱਚ ਇੱਕ ਜੰਜੀਰੀ ਨਾਲ ਲਟਕੀਆਂ ਹੋਈਆਂ ਦੋ ਕੈਂਂਸੀਆਂ ਸਨ, ਅਰ ਉਨਾਂ ਨੂੰ ਉਹ ਵਿੱਚ ਵਿੱਚ ਤਾਲ ਉੱਤੇ ਵਜਾਉਂਦੀ ਸੀ। ਉਹ ਦੀ ਸੁਰ ਮਿੱਠੀ ਅਤੇ ਪੂਰੀ ਸੀ, ਅਤੇ ਜੋ ਜੋ