ਪੰਨਾ:ਜ੍ਯੋਤਿਰੁਦਯ.pdf/60

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੫੬

ਜਯੋਤਿਰੁਦਯ

੬ਕਾਂਡ

ਵਹਾਉਣ ਲੱਗੀ। ਮੈਂ ਘਰ ਜਾਨੀ ਹਾਂ,ਮੈਂ ਘਰ ਜਾਨੀ ਹਾਂ, ਇਹੋ ਆਖਣ ਲੱਗੀ। ਤਾਰਾਮਣੀ ਅਤੇ ਕੁਮਾਰੀ ਨੈ ਉਹ ਨੂੰ ਮਨਾਇਆ, ਅਤੇ ਨਿੱਕੀ ਕਾਮਿਨੀ ਨੈ ਬੀ, ਜੋ ਕੁਛ ਹੋ ਸਕਦਾ ਸੀ ਕੀਤਾ, ਪਰ ਉਹ ਚਿਰ ਤੋੜੀ ਚੁੱਪ ਹੀ ਨਾ ਹੋਈ, ਅਰ ਅੰਤ ਨੂੰ ਉਹ ਉਸ ਟਹਿਲਨ ਦੀ ਝੋਲੀ ਵਿੱਚ, ਕਿ ਜੇਹੜੀ ਉਸ ਦੇ ਨਾਲ ਆਈ ਸੀ, ਸੌਂ ਗਈ। ਦੋ ਢਾਈ ਘੜੀਆਂ ਸੌਂਕੇ ਉਹ ਕੁਛ ਰਾਜੀ ਰਾਜੀ ਉੱਠੀ, ਤੇ ਜੇਹੜੀ ਕੁਛ ਮਠਿਆਈ ਉਹ ਦੇ ਅੱਗੇ ਰੱਖੀ ਸੀ, ਉਹ ਖਾੱਧੀ, ਅਤੇ ਦੇ ਲਿਆਂਦੇ ਹੋਏ ਖਿਡਾਉਣਿਆਂ ਦੀ ਪਿਟਾਰੀ ਨੂੰ ਵੇਖਣ ਲੱਗੀ। ਹਰੇਕ ਇਞਾਣੀ ਕੁੜੀ ਦੀ ਇੱਕ ੨ ਪਿਟਾਰੀ ਖਿਡਾਉਣਿਆਂ ਦੀ ਹੁੰਦੀ ਹੈ, ਅਤੇ ਜਦ ਉਹ ਵੱਡੀ ਹੋ ਜਾਂਦੀ ਹੈ, ਤਾਂ ਇੱਕ ਹੋਰ ਵੱਡਾ ਪਿਟਾਰ ਛੋਟੇ ਦੀ ਥਾਂ ਆ ਜਾਂਦਾ ਹੈ, ਅਤੇ ਉਨਾਂ ਖਿਡਾਉਣਿਆਂ ਸਣੇ ਇਨਾਂ ਪਿਟਾਰੀਆਂ ਨੂੰ ਸਭ ਵੱਡੀਆਂ, ਸਗਮਾਂ ਵਿਆਹੀਆਂ ਹੋਈਆਂ ਬੀ ਰੱਖ ਛੱਡਦੀਆਂ ਹਨ, ਅਤੇ ਇਨਾਂ ਖਿਡਾਉਣਿਆਂ ਦੇ ਸਵਾਰਨ ਬਣਾਉਣ ਵਿੱਚ ਆਪਣਾ ਬਹੁਤ ਸਾਰਾ ਵੇਲਾ ਬਿਤਾ ਦਿੰਦੀਆਂ ਹਨ। ਕਿਨਾਂ ਵਰਿਹਾਂ ਵਿੱਚ ਏਹ ਖਿਡਾਉਣੇ ਹੋਰ ਹੀ ਤਰਾਂ ਨਾਲ ਜੀ ਪਰਚਾਉਂਦੇ ਹਨ। ਨਿੱਕੀਆਂ ਨਿੱਕੀਆਂ ਗੁੱਡੀਆਂ ਖੂਣੋ ਜਿਨਾਂ ਨਾਲ ਪਹਿਲੇ ਪਿਟਾਰੀਆਂ ਭਰੀਆਂ ਸੀਆਂ, ਮਿੱਟੀ ਦੇ ਫਲ ਨਿੱਕੇ ਨਿੱਕੇ ਛੱਜ, ਚੁੱਲੇ ਮਟਕਦਾਰ ਛੀਟ ਦੇ ਟੋਟੇ, ਜਾਂ ਹੋਰ ਸੋਹਣੀਆਂ ਸੋਹਣੀਆਂ ਭੜਕਵਾਲੀਆਂ ਵਸਤਾਂ, ਜੋ ਕੁਛ ਹੱਥ ਲੱਗ ਜਾਵੇ, ਰੱਖੀਆਂ ਜਾਂਦੀਆਂ ਹਨ। ਉਹ ਵਹੁਟੀ ਰੱਜ ਕੇ ਸੋਹਣੀ ਸੀ। ਉਸ ਦੀਆਂ ਅੱਖਾਂ ਮੋਟੀਆਂ, ਅਤੇ ਚਮਕੀਲੀਆਂ ਸਨ, ਉਸ ਦੇ ਵਾਲ ਸੋਹਣੇ, ਅਤੇ ਫੁਲੇਲ ਲਾਇਆ ਹੋਇਆ, ਅਰ ਪਿਛਲੀ ਵੱਲ ਜੂੜੀ ਬੰਨੀ ਹੋਈ ਸੀ, ਅਤੇ ਗਹਿਣਿਆਂ ਦੇ ਭਾਰ ਨਾਲ ਲੱਦੀ ਹੋਈ ਦਿੱਸਦੀ ਸੀ, ਅਰ ਉਹ ਦੇ