ਪੰਨਾ:ਜ੍ਯੋਤਿਰੁਦਯ.pdf/54

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੫੦

ਜਯੋਤਿਰੁਦਯ

੬ਕਾਂਡ

ਆਉਣਵਾਲੀ ਸੀ।ਹਿੰਦੂਆਂ ਦੇ ਲਈ ਸੁਆਮੀ ਦੇ ਵਿਛੋੜੇ ਨਾਲੋਂ, ਕੁਛ ਹੀ ਘੱਟ ਇਹ ਬਿਪਤਾ ਹੁੰਦੀ ਹੈ।ਅੱਠਾਂ ਵਰਿਹਾਂ ਦੀ ਸੀ ਜਦ ਉਸ ਦਾ ਵਿਆਹ ਹੋਇਆ ਸੀ ਉਸ ਥੋਂ ਚਾਰ ਵਰਹੇ ਪਿੱਛੋਂ ਉਹ ਆਪਣੇ ਸੁਆਮੀ ਦੇ ਘਰ ਆਈ, ਅਤੇ ਹੁਣ ਅੱਠ ਵਰਹੇ ਬੀਤ ਗਏ, ਪਰ ਉਸ ਦੇ ਜੀ ਦਾ ਪਰਚਾਵਾ ਕੋਈ ਬਾਲ ਇਣਾ ਨਹੀਂ ਹੋਇਆ ਸੀ।ਹਿੰਦੂ ਤੀਮਤਾਂ ਨੂੰ ਬਾਲ ਬੱਚੇ ਦੇ ਲਈ, ਅਰ ਬਹੁਤਾ ਤਾਂ ਪੁਤ੍ਰਾਂ ਦੇ ਲਈ ਬੜੀ ਇੱਛਿਆ ਹੁੰਦੀ ਹੈ, ਪੁਤ੍ਰ ਬਿਨਾ ਉਨਾਂ ਨੂੰ ਗਤੀ ਕ੍ਰਿਆ ਦੀ ਆਸ ਨਹੀਂ ਹੁੰਦੀ, ਅਰ ਉਨਾਂ ਨੂੰ ਇਹ ਪਰਤੀਤ ਹੈ, ਜੋ ਇਨਾਂ ਕਰਮਾਂ ਬਿਨਾ ਸਾਡੀ ਪਰਲੋਕ ਵਿੱਚ ਗਤੀ ਨਹੀਂ ਹੋਣੀ, ਅਰਥਾਤ ਮੁਕਤ ਨਹੀਂ ਹੋਵੇਗੀ।ਇਸ ਲਈ ਇਹ ਗੱਲ ਉਨਾਂ ਦੇ ਜਾਨਣ ਵਿੱਚ ਬੜੀ ਭਾਰੀ ਹੈ।ਯਦੁਨਾਥ ਬੀ ਪੁਤ੍ਰ ਦੀ ਲੋੜ ਰਖਦਾ ਸੀ, ਜਿੱਕੁਰ ਉਸ ਦੇ ਹੋਰ ਨਾਲ ਦੇ ਰਖਦੇ ਹਨ।ਜਦ ਉਸ ਨੂੰ ਕਦੀ ਕਿਸੇ ਛੋਟੀ ਗੱਲ ਵਿੱਚ ਬੀ ਕ੍ਰੋਧ ਆਵੇ, ਤਾਂ ਉਹ ਇਸ ਵੱਡੇ ਘਾਟੇ ਨੂੰ ਚੇਤੇ ਕਰੇ, ਅਰ ਪ੍ਰਸੰਨੂ ਨੂੰ ਪੁਤ੍ਰ ਨਾ ਜੰਮਣ ਦੇ ਕਾਰਨ ਧਿਰਕਾਰਾਂ ਦੇਵੇ।ਪ੍ਰਸੰਨੂ ਵਿਚਾਰੀ ਆਪਣਾ ਸਭੋ ਗਹਿਣਾ ਦੇ ਦਿੰਦੀ, ਸਗਮਾਂ ਸਾਰਾ ਧਨ ਬੀ ਦੇ ਦਿੰਦੀ, ਜੇ ਕਿਸੇ ਤਰਾਂ ਉਸ ਦੇ ਘਰ ਮੁੰਡਾ ਹੋ ਪੈਂਦਾ।ਉਹ ਹਰੇਕ ਤੀਮੀਂ ਦੀ, ਕਿ ਜਿਸ ਕਿਸੇ ਦੇ ਮੁੰਡਾ ਹੋਵੇ, ਰੀਸ ਕਰਦੀ, ਅਤੇ ਆਪਣੀ ਪਰਾਲਬਧਿ ਉੱਤੇ ਆਪਣੀ ਚਿੰਤਾ ਦੇ ਕਾਰਨ ਰੋਂਦੀ ਸੀ||

ਇੱਕ ਦਿਹਾੜੇ ਯਦੁਨਾਥ ਨੈ ਆਖਿਆ, ਹੁਣ ਉਡੀਕਣਾ ਕਿਸੇ ਕੰਮ ਨਹੀਂ, ਪ੍ਰਸੰਨੂ ਦੇ ਤਾਂ ਮੁੰਡਾ ਹੋਣ ਦੀ ਆਸ ਨਹੀਂ ਹੈ, ਹੁਣ ਮੈਂ ਹੋਰ ਵਿਆਹ ਕਰਾਂਗਾ, ਕਿੰਉ ਜੋ ਪੁਤ੍ਰ ਖੂਣੋ ਅੱਗੇ ਗਤੀ ਨਹੀਂ ਹੋਣੀ।ਪੰਡਿਤ ਇਸ ਗੱਲ ਉੱਤੇ ਪਰਸਿੰਨ ਹੋਇਆ, ਅਰ ਉਨਾਂ ਨੈ ਠਾਣਿਆ, ਜੋ ਇਹ ਗੱਲ ਪ੍ਰਸੰਨੂ ਨੂੰ ਬੀ ਆਖ ਦੇਇਯੇ, ਇਸ