ਪੰਨਾ:ਜ੍ਯੋਤਿਰੁਦਯ.pdf/52

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੪੮

ਜਯੋਤਿਰੁਦਯ

੫ਕਾਂਡ

ਸੋ ਉਹ ਜਰੂਰ ਆਈ।ਪੰਦ੍ਰੀਂ ਦੀ ਪੰਦ੍ਰੀਂ ਦਿਨੀਂ ਉਹ ਉੱਦਮਣ ਬੀਬੀ ਗੋਪਾਲਪੁਰ ਤੀਕੁਰ ਆਵੇ, ਅਤੇ ਵੀਰਵਾਰ ਜੋ ਉਸ ਦੇ ਆਉਣ ਦਾ ਦਿਨ ਸੀ, ਓਹ ਤਿਸ ਦਾ ਰਾਹ ਬੜੇ ਉਤਸਾਹ ਨਾਲ ਤੱਕਦੀਆਂ ਰਹਿਣ।ਪ੍ਰਸੰਨੂ ਉਸ ਦੇ ਆਉਣ ਦਾ ਰਾਹ ਵੇਖਦੀ ਰਹੇ, ਬੜੀ ਤਨੋਂ ਮਨੋਂ ਹੋਕੇ ਪੜਨ ਲਿਖਣ ਅਰ ਕਾਰੀਗਰੀ ਵਿੱਚ ਲੱਗੀ ਰਹੇ, ਜੋ ਉਹ ਪੋਥੀ ਦੇ ਪਤ੍ਰਿਆਂ ਨੂੰ ਸੁਖਾਲੀ ਹੀ ਪੜ ਸਕੇ, ਅਤੇ ਉਸ ਬੀਬੀ ਦੇ ਮਿੱਠੇ ਅਰ ਰਸਾਲੇ ਬਚਨਾਂ ਦੇ ਪਾਉਣ ਦੇ ਜੋਗ ਹੋਵੇ।ਗੋਪਾਲਕਾਮਿਨੀ ਛੇਤੀ ਹੀ ਮੁਕਾ ਲਈ।ਅਰ ਫੇਰ ਫੁਲਮਣੀ ਅਰ ਕਰਣਾ ਨੂੰ ਲੱਗੀ, ਕੁਮਾਰੀ ਨੈ ਬੀ ਸਿੱਖਣ ਦਾ ਮਨਕੀਤਾ, ਅਤੇ ਇੱਕ ਨਿੱਕੀ ਜਿਹੀ ਪੋਥੀ ਲੈਕੇ ਉਹ ਬੀ ਕਾਰੇ ਰੁੱਝੀ।ਬਸੰਤ ਜੋ ਸਾਰਿਆਂ ਕੋਲੋਂ ਚਤੁਰ ਸੀ, ਥੋਹੜੇ ਚਿਰ ਤੋੜੀ ਚੁੱਪ ਰਹੀ, ਓੜਕ ਉਹ ਨੂੰ ਬੀ ਪੜਨ ਲਈ ਪ੍ਰੇਰਿਆ।ਸਭੇ ਬੜੀਆਂ ਤਨੋਂ ਮਨੋਂ ਹੋਕੇ ਧੰਧੇ ਵਿੱਚ ਰੁੱਝੀਆਂ ਰਹਿਣ।ਸਾਰੀਆਂ ਨੈ ਇੱਕ ੨ ਜੋੜਾ ਸੁੰਦਰ ਸਿਲਪਟਾਂ* ਜੁੱਤੀਆਂ ਦਾ ਬਣਾਇਆ, ਕੁਮਾਰੀ ਅਤੇ ਪ੍ਰਸੰਨੂ ਨੈ ਆਪੋ ਆਪਣੇ ਸੁਆਮੀਆਂ ਦੇ ਵਾਸਤੇ, ਅਤੇ ਬਸੰਤ ਵਿਚ