ਪੰਨਾ:ਜ੍ਯੋਤਿਰੁਦਯ.pdf/50

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੪੬

ਜਯੋਤਿਰੁਦਯ

੫ਕਾਂਡ

ਹੱਥ ਦੀ ਕਾਰੀਗਰੀ, ਸੁੰਦਰ ਸਿਲਪਟ ਜੁੱਤੀਆਂ, ਜਿਨਾਂ ਦੇ ਵਿੱਚ ਗੁਲਾਬ ਦੇ ਫੁੱਲ ਬਣੇ ਹੋਏ ਸੇ, ਅਤੇ ਟੋਪੀਆਂ, ਜਿਨਾਂ ਦੇ ਵਿੱਚ ਸੋਹਣੀਆਂ੨ ਚਟਕਲੀਆਂ ਵੇਲਾਂ ਕੰਨੀਂ ਉੱਤੇ ਬਣੀਆਂ ਹੋਈਆਂ ਸੀਆਂ, ਨਰਮ ਅਤੇ ਗਰਮ ਉੱਨ ਦੇ ਗਲਾਬੰਦ, ਜਿਨਾਂ ਉੱਤੇ ਹਿੰਦੂ ਸਰਦਾਰ ਪ੍ਰਸਿੰਨ ਹੁੰਦੇ ਹਨ, ਲੋਈ ਕੰਬਲ ਆਦਿ ਏਹ ਸਭ ਵਸਤਾਂ ਦਿਖਾਈਆਂ।ਤਦ ਫੋਟੋਗ੍ਰਾਫ ਦੀਆਂ ਮੂਰਤਾਂ ਦੀ ਪੋਥੀ ਕੱਢੀ, ਮਹਾਰਾਣੀ ਦੀ ਮੂਰਤ ਨਿੱਕਲਿਆ ਉੱਤੇ ਅਣਗਿਣਤ ਗੱਲਾਂ ਪੁੱਛੀਆਂ ਗਈਆਂਂ,ਉਨਾਂ ਦੇ ਉੱਤਰ ਵਿੱਚ ਇਹ ਆਖਿਆ, ਭਈ ਉਹ ਕੇਹੇ ਨਯਾਯ ਨਾਲ ਰਾਜ ਦੀ ਮਰਜਾਦਾ ਕਰਦੀ ਹੈ, ਅਤੇ ਉਹ ਆਪਣੇ ਭਰਤੇ ਨਾਲ ਕੇਡਾ ਪਿਆਰ ਕਰਦੀ ਸੀ, ਹੁਣ ਉਹ ਮਰ ਗਿਆ ਹੈ, ਤਾਂ ਸੁਰਗ ਵਿੱਚ ਉਸ ਨੂੰ ਮਿਲਨ ਦਾ ਰਾਹ ਤਕਦੀ ਹੈ।ਵੇਲਸ ਦੀ ਰਾਜਕੁਮਾਰੀ ਦੀ ਬੜੀ ਉਸਤੁਤਿ ਹੋਈ, ਉਸ ਦੀਆਂ ਸੁੰਦਰ ਨੀਲੀਆਂ ਅੱਖਾਂ, ਸੁਨਹਿਰੀ ਵਾਲ, ਵਿੱਚ ਸੋਹਣੇ ਸੋਹਣੇ ਫੁੱਲ ਗੁੰਦੇ ਹੋਏ, ਅਤੇ ਉਸ ਦੇ ਗਲ ਦੇ ਵਿੱਚ ਹੀਰਿਆਂ ਦਾ ਹਾਰ, ਇਨ੍ਹਾਂ ਸਭਨਾਂ ਗੱਲਾਂ ਦੀ ਬੜੀ ਚਰਚਾ ਹੋਈ।ਇੱਕ ਮੂਰਤ ਦੇ ਪਿੱਛੋਂ ਦੂਈ ਹੋਰ ਮੂਰਤ ਵਿਖਾਈ, ਅਤੇ ਥੋਹੜਾ ਥੋਹੜਾ ਬਿਰਤੰਤ ਸਭ ਦਾ ਸੁਣਾਇਆ।ਅੰਤ ਨੂੰ ਪਲੰਘ ਦੇ ਉੱਤੇ ਬੈਠੇ ਹੋਏ ਇੱਕ ਵਰਹੇਕ ਦੇ ਮੁੰਡੇ ਦੀ ਮੂਰਤਿ ਦੱਸੀ।ਇਹ ਕਿਸ ਦਾ ਮੁੰਡਾ ਹੈ?ਉਹ ਦੇ ਉੱਤਰ ਵਿੱਚ ਆਖਿਆ, ਜੋ ਇਹ ਹੁਣ ਸੁਰਗ ਵਿੱਚ ਹੈ।ਇਹ ਗੱਲ ਇੱਕ ਬਸੰਤ ਖੂਣੋ ਹੋਰ ਕਿਸੇ ਦੇ ਮਨ ਨੂੰ ਨਾ ਲੱਗੀ, ਅਤੇ ਉਸ ਨੈ ਬੀ, ਭਾਵੇਂ ਉਹ ਦੀਆਂ ਅੱਖੀਆਂ ਚਾਉ ਨਾਲ ਚਮਕਣ ਲੱਗੀਆਂ, ਅਰ ਉਹ ਦੇ ਹੋਂਠ ਕੁਛ ਪੁੱਛਣ ਦੇ ਮਨੋਰਥ ਨਾਲ ਫਰਕਣ ਲੱਗੇ, ਪਰ ਕੁਛ ਨਾ ਆਖਿਆ।ਇਸ ਤਰਾਂ ਹਸਦਿਆਂ ਅਰ ਅਨੰਦ ਨਾਲ ਇੱਕ ਘੰਟਾ ਬੀਤਦਾ ਕਿਸੇ ਨੂੰ