ਪੰਨਾ:ਜ੍ਯੋਤਿਰੁਦਯ.pdf/42

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੩੮

ਜਯੋਤਿਰੁਦਯ

੪ਕਾਂਡ

ਵਿੱਚ ਰੱਖ ਦਿੱਤਾ।ਪੰਡਿਤ ਨੈ ਕੁਛ ਮੰਤ੍ਰ ਪੜਕੇ ਚਿਖਾ ਨੂੰ ਲੰਬੂ ਲਾਇਆ, ਅੱਗ ਦੀ ਲਾਟ ਅਨੇਰੇ ਵਿੱਚ ਚਮਕੀ, ਕਿੰਉ ਜੋ ਇਹ ਰਾਤ ਦੇ ਨੌਂ ਬਜਣ ਦਾ ਵੇਲਾ ਸੀ, ਥੋਹੜੇ ਚਿਰ ਵਿੱਚ ਹੀ ਉਹ ਨਿੱਕੀ ਜੇਹੀ ਲੋਥ ਸੁਆਹ ਦੀ ਢੇਰੀ ਹੋ ਗਈ।ਓਹ ਦੋਵੇਂ ਚਾਚੇ ਅਰ ਹੋਰ ਲੋਕ ਜੇਹੜੇ ਨਾਲ ਆਏ ਸੇ, ਨਦੀ ਵਿੱਚ ਨਹਾਕੇ ਅਤੇ ਕੱਪੜੇ ਵਟਾਕੇ ਘਰ ਨੂੰ ਮੁੜੇ||

ਬਸੰਤ ਵਿਚਾਰੀ, ਹਾਇ, ਉਹ ਦਾ ਕੇਹਾ ਦੁਖੀ ਹਾਲ ਸੀ।ਅੱਠਾਂ ਪਹਿਰਾਂ ਤੋੜੀ ਤਾਂ ਚਿੰਤਾ ਦੀ ਮਾਰੀ ਹੋਈ ਉਸੇ ਵੇਹੜੇ ਵਿੱਚ ਪਈ ਰਹੀ।ਨਾ ਕੋਈ ਗਰਾਹੀਂ ਲਈ, ਅਤੇ ਨਾ ਪਾਣੀ ਦਾ ਘੁੱਟ ਮੂੰਹ ਨਾਲ ਲਾਇਆ, ਉਸ ਦੇ ਵਾਲ ਖਿੱਲਰ ਗਏ ਸੇ, ਉਸ ਦਾ ਰੂਪ ਸਾਰਾ ਵੱਟਿਆ ਗਿਆ ਸੀ,ਅਰ ਰੋਣ ਪਿੱਟਣ ਨਾਲ ਸਰੀਰ ਸੁੱਜ ਗਿਆ ਸੀ, ਉਸ ਦੀਆਂ ਪੀਲੀਆਂ ਫਿੱਕੀਆਂ ਅੱਖਾਂ ਦੇ ਹੇਠ ਬੜੇ ਕਾਲੇ ਗੋਲ ਚਟਾਕ ਪੈ ਗਏ ਸੇ, ਉਸ ਦਾ ਬੋਲ ਬੀ ਇਕਸਾਹਿਆਂ ਰੋਣ ਦੇ ਕਾਰਨ ਘੱਘਾ ਹੋ ਗਿਆ ਸੀ।ਅਗਲੇ ਭਲਕ ਡਾਢਾ ਮੀਂਹ ਵਰਿਹਾ, ਇਸ ਕਾਰਨ ਉਸ ਨੂੰ ਘਰ ਦੇ ਅੰਦਰ ਜਾਣਾ ਪਿਆ, ਅਰ ਹਿੱਲਣ ਜਿੱਲਣ ਦੀ ਆਸੰਝ ਜੋ ਨਾ ਰਹੀ, ਇਸ ਕਾਰਨ ਕੁਛ ਖਾਣਾ ਬੀ ਪਿਆ।ਹੁੰਦੇ ਹੁੰਦੇ ਫੇਰ ਜੇਹਾ ਪਹਿਲੇ ਕਰਦੀ ਸੀ, ਤੇਹਾ ਹੀ ਸਭ ਕੰਮ ਕਰਨ ਲੱਗੀ।ਜਦ ਕਦੀ ਉਹ ਕਿਸੇ ਵੇਹਲੀ ਕੋਠੜੀ ਜਾਕੇ ਘਾਬਰਕੇ ਰੋਣ ਲੱਗੇ, ਜਾਂ ਹੋਰਨਾਂ ਦੇ ਨਾਲ ਬੈਠਕੇ ਉਸ ਦਾ ਸੋਗ ਆਪ ਹੀ ਉਸ ਦੇ ਕਲੇਜੇ ਨੂੰ ਪਾੜਕੇ ਬੜੇ ਚਿਚਲਾਉਣ ਦੇ ਨਿੱਕਲੇ, ਤਾਂ ਉਸ ਦੀਆਂ ਅੰਝੂਆਂ ਦੀਆਂ ਧਾਰਾਂ ਵਹਿ ਤੁਰਨ,ਅਤੇ ਉਨਾਂ ਨੂੰ ਜੋ ਉਸ ਥੋਂ ਅਣਜਾਣ ਸਨ, ਘਬਰਾ ਦੇਵੇ।ਹਿੰਦੂ ਤੀਮਤਾਂ ਵਿੱਚ ਬਹੁਤਾ ਤਾਂ ਸਾਰੇ ਹਿਤ ਪਿਆਰ ਬਾਹਰ ਨਿੱਕਲ ਆਉਂਦੇ ਹਨ, ਅਰ ਲੋਕ ਰੀਤ ਨਾਲ ਗੁੱਝੀ ਪੀੜ ਉੱਤੇ ਅੰਗਰੇਜ਼