ਪੰਨਾ:ਜ੍ਯੋਤਿਰੁਦਯ.pdf/40

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੩੬

ਜਯੋਤਿਰੁਦਯ

੪ਕਾਂਡ

ਮੁੰਡਾ ਹੋਰ ਵਧੇਰੇ ਮਾਂਦਾ ਹੋ ਗਿਆ।ਬੰਗਾਲ ਦੇ ਵਿੱਚ ਵਿਚਰਨ ਵਾਲੇ ਇਸ ਡਰਾਉਣੇ ਤਾਪ ਨੈ ਉਹ ਨੂੰ ਫੜ ਲਿਆ।ਇਹ ਤਾਪ ਸੇਰ ਦੀ ਤਰਾਂ ਉਜਾੜਾਂ ਅਰ ਪਹਾੜਾਂ ਵਿੱਚ ਰਿਹਾ ਕਰਦਾ ਹੈ।ਬੜੇ ਔਖ ਨਾਲ ਉਹ ਦਿਨ ਬਿਤਾਇਆ।ਸੋਮਵਾਰ ਦੇ ਦਿਨ ਮੁੰਡੇ ਦਾ ਹਾਲ ਹੋਰ ਬੀ ਭੈੜਾ ਹੋ ਗਿਆ ।ਪੰਡਿਤ ਅਰ ਉਸ ਦਾ ਭਰਾਉ ਕਲਕੱਤੇ ਨਾ ਗਏ, ਪਰ ਪ੍ਰੇਮਚੰਦ ਨੂੰ ਇਕੱਲਿਆਂ ਭੇਜ ਦਿੱਤਾ, ਅਰ ਉਸ ਨੂੰ ਆਖ ਦਿੱਤਾ, ਜੋ ਉਨਾਂ ਦੇ ਨਾ ਆਉਣ ਦੀ ਖਬਰ ਕਰ ਦੇਵੇ, ਉਹ ਸਾਰਾ ਦਿਨ ਹਰੇਸ ਬਿਸੁਰਤ ਪਿਆ ਰਿਹਾ, ਅਰ ਨਿਰਾ ਉਸ ਦੀ ਮਾਂ ਦੀ ਬੋਲੀ ਹੀ ਉਹ ਨੂੰ ਕੁਛ ਕੁਛ ਜਗਾ ਸਕਦੀ ਸੀ।ਤਿਕਾਲਾਂ ਵੇਲੇ ਉਹ ਬਸੰਤ ਦੀ ਝੋਲੀ ਵਿੱਚ ਹੀ ਸੁੰਨਸਾਨ ਮਰ ਗਿਆ||

ਹੁਣ ਬਸੰਤ ਦਾ ਦੁਖ ਕੌਣ ਆਖ ਸੱਕੇ।ਉਹ ਸੋਗ ਦੀ ਮਾਰੀ ਕਮਲੀ ਹੋ ਗਈ।ਵਾਲਾਂ ਨੂੰ ਖੋਹਣ, ਅਰ ਛਾਤੀ ਨੂੰ ਪਿੱਟਣ, ਅਤੇ ਵੈਣ ਕਰ ਕਰਕੇ ਰੋਣ ਲੱਗੀ।ਹੇ ਪੰਛੀ, ਤੈਂ ਮੈ ਨੂੰ ਕਿੰਉ ਛੱਡ ਦਿੱਤਾ, ਭਲਾ ਮੈਂ ਤੇਰੇ ਨਾਲ ਮੋਹ ਨਹੀਂ ਕੀਤਾ, ਭਲਾ ਤੂੰ ਮੈ ਨੂੰ ਪਿਆਰਾ ਨਹੀਂ ਸਾ, ਜਿੱਕੁਰ ਧਰਤੀ ਨੂੰ ਧੁੱਪ ਹੈ, ਹੇ ਮੇਰੇ ਨਿੱਕੇ ਜਿਹੇ ਪੰਛੀ, ਮੇਰੇ ਪਿਆਰੇ, ਮੇਰੇ ਜੀ ਦੇ ਲਾਡਲੇ, ਮੇਰੀਆਂ ਅੱਖੀਆਂ ਦੇ ਚਾਨਣ ਤੂੰ ਕਿੰਉ ਉੱਡ ਗਿਆ।ਹਾਇ ਮੈਂ ਕੇਹੀ ਨਿਕਰਮਣ ਤੀਮੀਂ ਹਾਂ, ਪਹਿਲੇ ਮੇਰਾ ਸੁਆਮੀ ਮੈ ਨੂੰ ਛੱਡ ਗਿਆ, ਅਤੇ ਹੁਣ ਮੇਰਾ ਨਿੱਕਾ ਜਿਹਾ ਮੁੰਡਾ ਤੁਰ ਗਿਆ, ਕੇਹੜੇਂ ਪਾਪ ਮੈਂ ਪੂਰਬਲੇ ਜਨਮ ਵਿੱਚ ਕੀਤੇ, ਜੋ ਮੈ ਨੂੰ ਇਸ ਜਨਮ ਦੇ ਵਿੱਚ ਅਜਿਹਾ ਦੰਡ ਮਿਲਿਆ, ਇਸ ਤਰਾਂ ਉਹ ਮਨ ਦੇ ਵਿੰਨਣਵਾਲੇ ਵਿਰਲਾਪ ਅਰ ਅਜਿਹੇ ਹੀ ਦੁਖ ਦੇ ਵੈਣ ਕਰ ਕਰਕੇ ਰੋਂਦੀ ਸੀ।ਕੁਮਾਰੀ ਅਰ ਪ੍ਰਸੰਨੂ ਨੈ ਉਸ ਨੂੰ ਸਮਝਾਉਣਾ ਚਾਹਿਆ।ਪਰ ਓਹ ਕੀ ਧੀਰਜ