ਪੰਨਾ:ਜ੍ਯੋਤਿਰੁਦਯ.pdf/35

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੩ ਕਾਂਡ

ਜਯੋਤਿਰੁਦਯ

੩੧

ਲੱਗੀ ਹਾਂ।ਅੱਖਰਬੋਧਨੀ ਪੂਰੀ ਕਰ ਲਈ ਹੈ, ਅਤੇ ਇਹ ਨਹੀਂ ਜਾਣਦੀ, ਜੋ ਹੁਣ ਅੱਗੋਂ ਮੈਂ ਕੇਹੜੀ ਪੋਥੀ ਪੜਾਂ।ਤੁਹਾਡੀ ਪੋਥੀ ਤਾਂ ਬੜੀ ਔਖੀ ਮਲੂਮ ਹੁੰਦੀ ਹੈ||

ਇਸੇ ਤਰਾਂ ਹੋਊ।ਪਰ ਭਲਾ ਤੈਂ ਸੱਚਮੁੱਚ ਅੱਖਰ ਸਿੱਖ ਲਏ ਹਨ?

ਹਾਂ, ਪ੍ਰੇਮਚੰਦ ਤੂੰ ਪੜਾਕੇ ਵੇਖ ਲੈ||

ਬਸੰਤ ਨੈ ਆਪਣੀ ਪੋਥੀ ਕੱਢੀ, ਅਤੇ ਉਸ ਅਣਭਿੱਜ, ਅਰਥਾਤ ਔਖਿਆਂ ਹੀ ਪਰਸਿੰਨ ਹੋਣਵਾਲੇ ਮੁੰਡੇ ਨੂੰ ਬੀ ਰਿਝਾਇਆ।ਪਹਿਲੇ ਤਾਂ ਪ੍ਰੇਮਚੰਦ ਬਸੰਤ ਨੂੰ ਹਾਸੀਆਂ ਕਰਨ ਤੇ ਹੋਇਆ, ਪਰ ਬੁੱਧਮਾਨਤਾ ਉਸ ਦੇ ਸੁਭਾਉ ਵਿੱਚ ਬਹੁਤ ਸੀ।ਉਹ ਬੈਠਕ ਦੀ ਵੱਲ ਗਿਆ, ਅਤੇ ਵੱਖਰੀ ਹੀ ਨੁੱਕਰ ਦੇ ਵਿਚੋਂ ਇੱਕ ਪੁਰਾਣੀ ਪਾਟੀ ਹੋਈ ਪੋਥੀ, ਜੋ ਕਿਸੇ ਕਹਾਣੀ ਦਾ ਤੀਜਾ ਭਾਗ ਉੱਥੇ ਚਰੋਕਣਾ ਸੁੱਟਿਆ ਹੋਇਆ ਪਿਆ ਸੀ, ਕੱਢ ਲਿਆਇਆ, ਅਤੇ ਬਸੰਤ ਦੇ ਅੱਗੇ ਲਿਆ ਰੱਖਿਆ, ਅਰ ਉੱਥੇ ਬੈਠਕੇ ਉਸ ਨੂੰ ਪੜਾਉਣ ਲੱਗਾ।ਬਸੰਤ ਦੇ ਜੀ ਵਿੱਚ ਬੜਾ ਹੰਕਾਰ ਹੋ ਗਿਆ, ਜਦ ਉਸ ਨੈ ਜਾਤਾ, ਜੋ ਭਲੇ ਬਾਲਕ ਅਰ ਬੁਰੇ ਬਾਲਕ ਬੇਣੀ ਦੇ ਮਛਰੇਵੇਂ ਅਰ ਢੀਠਤਾਈ ਦੀ ਗੱਲ ਕਰਨ ਉੱਤੇ ਬਹੁਤ ਹੱਸੀ।ਪ੍ਰਸੰਨੂ ਉਤੋਂ ਆ ਗਈ, ਅਰ ਉਨਾਂ ਨੂੰ ਇਸ ਤਰਾਂ ਪਰਚਿਆਂ ਹੋਇਆਂ ਡਿੱਠਾ।ਪਹਿਲੋਂ ਤਾਂ ਉਸ ਨੈ ਆਪਣੇ ਅਚਰਜ ਅਤੇ ਗਿਲਾਨੀ ਨੂੰ ਜਣਾਇਆ, ਪਰ ਥੋਹੜੇ ਜਿਹੇ ਮਿੱਠੇ ਬਚਨਾਂ ਨਾਲ ਸਭ ਠੀਕ ਹੋ ਗਿਆ, ਅਤੇ ਉਹ ਬੈਠਕੇ ਸੁਣਨ ਲੱਗੀ।ਜਦ ਬਸੰਤ ਪੜ ਚੁੱਕੀ, ਤਾਂ ਪ੍ਰੇਮਚੰਦ ਤੀਮਤਾਂ ਨੂੰ ਆਪਣਾ ਪੜਿਆ ਹੋਇਆ ਸੁਣਾਉਣ ਦੀ ਇੱਛਿਆ ਕਰਕੇ ਸਕੁੰਤਲਾ