ਪੰਨਾ:ਜ੍ਯੋਤਿਰੁਦਯ.pdf/14

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੦

ਜਯੋਤਿਰੁਦਯ

੧ਕਾਂਡ

੧ ਕਾਂਡ

ਇਵਾਦ-ਅਵਸਥਾ ਵਿੱਚ ਹੀ ਮਰ ਗਏ ਸੇ। ਇਹ ਦੁੱਖ ਇਸ ਦੇਸ ਦੀਆਂ ਕੀਮਤਾਂ ਨੂੰ ਅਵੱਸੋਂ ਹੁੰਦਾ ਹੈ, ਅੰਰ ਅਜਿਹ ਦੇਖਣ ਵਿਚ ਆਉਂਦਾ ਹੈ, ਜੋ ਇੱਕ ਬਚੇ, ਤਾਂ ਵੇ ਮਰ ਜਾਂਦੇ ਹਨ। ਭਾਵੇਂ ਅਜਿਹੀਆਂ ਨਿਕਰਮਣਾਂ ਮਾਵਾਂ ਨੂੰ ਚਿੰਤਾ ਦੇ ਸਮੁੰਦਰ ਵਿਚ ਡੁੱਬਿਆ ਹੋਇਆਂ ਦੇਖਕੇ ਬਹੁਤ ਹੀ ਦੁੱਖ ਆਉਂਦਾ ਹੈ, ਤਾਂ ਬੀ ਜਦ ਵਿਚਾਰੀਏ, ਜੋ ਹਜਾਰਾਂ ਲੱਖਾਂ ਬਾਲਕ ਇਸ ਸੰਸਾਰ ਦੇ ਘੋਰ ਅਨੇਰੇ ਨੂੰ ਛੱਡ ਕੇ ਪਰਮੇਸ਼ੁਰ ਦੀ ਜੋਤ ਰੂਪ ਮਹਿਮਾ ਦੇ ਭਾਗੀ ਹੁੰਦੇ ਹਨ, ਤਾਂ ਚਿੱਤ ਵਿੱਚ ਇੱਕ ਪਰਕਾਰ ਦਾ ਮਾਨਸਿਕ ਅਨੰਦ ਹੁੰਦਾ ਹੈ॥

ਹੁਣ ਯਦੁਨਾਥ ਅਰ ਉਸ ਦੀ ਇਸਤੀ ਪ੍ਰਸੰਨੂ ਦਾ ਹਾਲ ਸੁਣੋ। ਯਦੁਨਾਥ ਪੰਡਿਤ ਦਾ ਛੋਟਾ ਭਰਾਉ ਸੀ, ਉਹ ਭਿਹਾਕੁਂ ਵਰਿਹਾਂ ਦਾ ਸੀ, ਭਾਵੇਂ ਆਪਦੇ ਭਰਾਵਾਂ ਦੀ ਰੀਸ ਤਾਂ ਨਹੀਂ ਕਰ ਸਕਦਾ ਸੀ, ਤਾਂ ਬੀ ਉਹ ਭਲਮਣਸਊ ਵਿੱਚ ਕੁਛ ਘੱਟ ਨਹੀਂ ਸੀ, ਅਰ ਉਹ ਕਲਕੱਤੇ ਦੀਆਂ ਕਚਹਿਰੀਆਂ ਵਿੱਚ ਕਿਤੇ ੮੦) ਅੱਸੀ ਰੂਪਏ ਮਹੀਨਾ ਪਾਉਂਦਾ ਸੀ। ਉਸ ਦੀ ਵਹੁਟੀ ਪ੍ਰਸੰਨੂ ਕੋਈ ਵੀਹਾਂ ਕੁ ਵਰਿਹਾਂ ਦੀ ਸੀ। ਉਹ ਚੰਗੇ ਸੁਭਾਉ ਦੀ ਅਰ ਹਿਤ ਪਿਆਰਵਾਲੀ ਸੀ , ਛੋਟੀ ਕਮਿਨੀ ਉਸ ਨੂੰ ਮਾਵਾਂ ਵਾਙੂੂੰ ਜਾਣੋ ਜੰਮਦੀ ਹੀ ਉਹ ਨਿੱਕੀ ਕੁੜੀ ਪ੍ਰਸੰਨੂ ਦੇ ਨਾਲ ਰਹਿੰਦੀ ਰਹੀ, ਅਰ ਪਹਿਲੇ ਪਹਿਲ ਉਸ ਨੇ ਵੱਡੀ ਵਹੁਟੀ ਕਹਿਣਾ ਸਿਖਇਆ ਸੀ, ਕਿੰਉ ਜੋ ਪਰਵਾਰ ਵਿੱਚ ਪ੍ਰਸੰਨੂ ਨੂੰ ਸੱਭੋ ਇਹੋ ਨਾਉਂ ਸੱਦਦੇ ਸੇ। ਪ੍ਰਸੰਨੂ ਨੂੰ ਸਭ ਕੋਈ ਭਲੀ ਜਾਣਦਾ,ਅਰ ਹਿਤ ਕਰਦਾ ਸਾ, ਭਾਵੇਂ ਛੋਟਾ ਮੱਛਰਿਆਂ ਹੋਇਆ, ਪ੍ਰਿਯ੍ਨਾਥ ਉਸ ਨੂੰ ਬਹੁਤ ਹੀ ਅਕਾਵੇ ਤਾਂ ਬੀ ਫੇਰ ਥੋੜੇ ਚਿਰ ਪਿੱਛੋਂ ਹੀ ਉਸ ਨੂੰ ਗਲਵੱਕੜੀਆਂ ਪਾ ਲਵੇ, ਅਰ ਉਹ ਬੀ ਛਿਮਾ ਕਰਕੇ ਉਸ ਨੂੰ ਬੜੇ ਲਾਡ ਨਾਲ ਝੋਲੀ ਵਿੱਚ ਲੈ ਲਿਆ