ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/93

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਰੋੜੀ ਮੱਲ : ਆਹੋ ਦੇਖੇ ਨੇ ਵਿਹਲੜ॥ ਖਾਨ : ਏਡੀ ਦੂਰੋਂ ਤਾਂ ਭਰਾਵਾ ਬੰਦਾ ਊਂ ਈ ਮੱਖੀ ਨਜ਼ਰ ਆਉਂਦਾ, ਕਿਉਂ ਲਾਲਾ...? ਕਿਸਾਨ : (ਖੁੱਕੇ ਹੱਸਦਾ) ਸਹੀ ਐ ਜਨਾਬ। ਤਾਂ ਹੀ ਤੁਸੀਂ ਪਛਾਣਿਆ ਨੀ ਮੈਨੂੰ। ਕਰੋੜੀ ਮੱਲ : ਓ, ਦੇਖੀਂ-ਦੇਖੀ ਭਾਈ ਬੇੜੀ ਨਾ ਬਿਠਾ ਦਈਂ। ਮੈਨੂੰ ਤਾਂ ਤੈਰਨਾ ਵੀ ਨਹੀਂ ਆਉਂਦਾ। ਕਿਸਾਨ : ਲੈ ਜਨਾਬ, ਮੈਂ ਭਲਾ ਕੋਈ ਸਿਖਾਂਦਰੂ ਆਂ। ਰੋਜ਼ ਦਾ ਕੰਮ ਐ। ਖਾਨ : ਚੱਲ-ਚੱਲ, ਸ਼ੇਖੀਖੋਰ ਕਿਸੇ ਥਾਂ ਦਾ। ਚੱਪੂ ਚਲਦੇ ਨੇ) ਕਰੋੜੀ ਮੱਲ : (ਡੈਂਬਰਿਆ ਹੋਇਆ।) ਰਾਮ-ਰਾਮ-ਰਾਮ,.., ਲਾਜ ਰੱਖਿਓ ਪ੍ਰਭੁ ਜੀ । (ਸੰਗੀਤ) ਕਿਸਾਨ : ਲਓ ਜਨਾਬ, ਪਹੁੰਚ ਗਏ। ਆ ਗਿਆ ਕੰਢਾ, ਅੱਗੇ ਦਾ ਰਾਹ ਤਾਂ...। ਖਾਨ : ਓ ਲਾਲਾ... ਅੱਖਾਂ ਖੋਲ੍ਹ ਸ਼ਹਿਰ ਆ ਗਿਆ ਸੱਚੀਂ..., ਦੇਖ ਦੇਖ। ਕਰੋੜੀ ਮੱਲ : ਹੈਂ; ਸੱਚੀਂ..., ਉਹੀ ਰੌਸ਼ਨੀਆਂ...। ਖਾਨ : ਪਹੁੰਚ ਗਏ...! ਕਰੋੜੀ ਮੱਲ : ਮੈਨੂੰ ਤਾਂ ਪੱਕਾ ਸੀ ਕਿ ਚਾਲੇ ਡੋਬਣਾ ਏਸ ਹਰਾਮੀ ਨੇ...। ਖਾਨ : (ਪਾਗ਼ਲਾਂ ਵਾਂਗ ਹੱਸਦੇ ਹੋਏ) ਓ ਘਰ ਆ ਗਿਆ ਲਾਲਾ... ਘਰ ਕਰੋੜੀ ਮੱਲ : ਹਾ-ਹਾ (ਹੱਸਦਾ) | ਯਕੀਨ ਨੀ ਹੁੰਦਾ। ਸੰਤੀ ਆ ਗਿਆ ਮੈਂ...। ਕਿਸਾਨ : ਓ; ਲਾਲਾ ਜੀ ਜੁੱਤੀਆਂ ਤਾਂ ਲੈ ਜੋ। ਨਾਲੇ ਮੇਰਾ ਕੁਝ...! ਖਾਨ : ਨਾਂਹ ਤੇਰਾ ਕੀ ਉਏ ? ਕਿਸਾਨ : ਜਨਾਬ ਮੌਤ ਦੇ ਮੂੰਹੋਂ ਆਏ ਓ ਨਿਕਲ ਕੇ। ਕਰੋੜੀ ਮੱਲ : ਨਾ ਸਾਲਿਆ... ਵਿਹਲੜਾ ਤੇਰਾ ਕੀ ਐ ਉਹਦੇ 'ਚ! ਖਾਨ : ਹਾਂ, ਉਹ ਤਾਂ ਹਿੰਮਤ ਏ ਸਾਡੀ !

9

91