ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/91

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਖਾਨ : ਕਰੋੜੀ ਮੱਲ : ਤੂੰ ਮੇਰੇ ਇਧਰ ਬੰਦੇ... ਸੱਜੇ। ਲੈ ਬੱਚੂ ਹੁਣ ਭੱਜ। (ਸੰਗੀਤ) (ਖਾਨ ਉੱਚੀ-ਉੱਚੀ ਹੱਸਦਾ ਹੈ।) ਕਰੋੜੀ ਮੱਲ : ਕਿਉਂ ਹਿੱਲ ਗਿਐਂ? ਕੱਲਾ ਈ ਹੱਸੀ ਜਾਂਦੈ। ਖਾਨ : ਏਹ ਲਤੀਫ਼ਾ ਦੇਖ..., ਕਮਾਲ ਕਰਤੀ। ਕਰੋੜੀ ਮੱਲ : ਏਸ ਅਖ਼ਬਾਰ 'ਚ ਲਤੀਫ਼ਾ। ਕੱਲ੍ਹ ਤਾਂ ਲੱਭਾ ਨੀ। ਭੁੱਖਿਆਂ ਨੂੰ ਚੰਨ ’ਚ ਵੀ ਰੋਟੀਆਂ ਲੱਭਦੀਆਂ। ਸਹੀ ਐ..., “ਮੌਤੋਂ ਭੁੱਖ ਬੁਰੀ।” ਪਰ ਹੁਣ ਤਾਂ ਛਹਿਬਰਾਂ ਲੱਗੀਆਂ। ਮੂੰਹੋਂ ਕੱਢੋ... ਚੀਜ਼ ਹਾਜ਼ਿਰ। ਦੋ ਦਿਨਾਂ `ਚ ਗੋਗੜਾਂ ਨਿਕਲ ਗੀਆਂ। ਕਰੋੜੀ ਮੱਲ : (ਹੱਸਦਾ) ਨਜ਼ਰ ਨਾ ਲਾ ਦੇਈਂ। ਰੰਗ ਤਾਂ ਤੇਰਾ ਵੀ ਨਿੱਖਰ ਆਇਆ। ਪਰ ਸੋਚ ਐਂ ਕਿੰਨੇ ਦਿਨ ਚੱਲੂ ਭਲਾ । ਖਾਨ : ਕਿਉਂ, ਹੁਣ ਕੀ ਖੁਰਕ ਪੈਂਦੀ ਆ | ਪਏ ਪਏ ਖਾਨੇ ਆਂ! ਕਰੋੜੀ ਮੱਲ : ਓਏ ਡੰਗਰਾ, ਓਏ ਡੰਗਰਾ। ਡੰਗਰ ਥੋੜੀ ਆਂ ਅਸੀਂ। ਕਾਰੋਬਾਰੀ ਬੰਦੇ ਆਂ! ਸਾਕ ਕਬੀਲੇ ਵਾਲੇ। ਖਾਨ : ਹਾਂ, ਫੇਰ। ਕਰੋੜੀ ਮੱਲ : ਸੋਚ, ਪਤਾ ਨੀ ਪਿੱਛੇ ਸਾਡੇ ਕੀ ਹੁੰਦਾ ਹੋਊ। ਕਿਤੇ ਜਿੰਦਰੇ ਨਾ ਲੱਗ ਜਾਣ ਹੱਟੀਆਂ ਨੂੰ। ਖਾਨ : ਫਿਟੇ ਮੂੰਹ। ਜਦੋਂ ਬੋਲੂ ਪੁੱਠਾ। ਕਰੋੜੀ ਮੱਲ : ਪੁੱਠਾ ਨੀ। ਸੋਚ ਕੇ ਵੇਖ। ਜੁਆਕ ਆਪਣੇ ਤੈਂ ਨਿਆਣੇ ਆ, ਕਿਤੇ ਨੌਕਰਾਂ ਦੇ ਸਿਰ 'ਤੇ ਚਲਦੇ ਆ ਬਿਜ਼ਨੈਸ। ਖਾਨ : (ਫ਼ਿਕਰਮੰਦ) ਤਾਂ ਫੇਰ ਕੀ ਕਰੀਏ ? ਕਰੋੜੀ ਮੱਲ : ਰੁਲਦੂ ਨਾਲ ਗੱਲ ਕਰਦੇ ਆਂ। ਉਹ ਕੋਈ ਕੱਢ ਰਾਹ ਖਾਨ : ਓਹ ! ਉਹ ਜੰਗਲੀ ਭਲਾ ਕੀ...! ਕਿਸਾਨ : (ਹੱਸਦਾ।) ਮੈਨੂੰ ਤਾਂ ਪਹਿਲਾਂ ਈ ਪਤਾ ਸੀ ਜਨਾਬ, ਤੁਹਾਡਾ ਜੀਅ ਨੀ ਲੱਗਣਾ ਏਥੇ। ਤੂੰ ਸਾਡੀਆਂ ਗੱਲਾਂ ਸੁਣਦਾ ? ਖਾਨ :

89

89