ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/78

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨੀਂਦ ਤਾਂ ਨੀ ਆਉਂਦੀ ਭੁੱਖਿਆਂ ਨੂੰ, ਮੌਤ ਭਾਵੇਂ ਆ ਜਾਏ । (ਸੰਗੀਤ) (ਘਰਾੜਿਆਂ ਦੀਆਂ ਅਵਾਜ਼ਾਂ) ਖਾ : ਓ ਲਾਲਾ ਉੱਠ ਉਏ ..., ਉੱਠ...! ਕਰੋੜੀ ਮੱਲ : ਕੀ... ਕੀ ਹੋਇਆ? ਹੈਂ ਕੀ ਹੋਇਆ ? ਖਾਨ : ਮੈਨੂੰ ਡਰ ਲਗਦੈ 'ਕੱਲੇ ਨੂੰ। ਜਾਨਵਰਾਂ ਦੀਆਂ ਅਵਾਜ਼ਾਂ) ਦੇਖ ਕਿੱਦਾਂ ਦੀਆਂ 'ਵਾਜ਼ਾਂ ਆਉਂਦੀਆਂ। ਕਰੋੜੀ ਮੱਲ : ਫਿਟੇ-ਮੁੰਹ ਤੇਰਾ। ਵੱਡਾ ਖਾਂ ਬਹਾਦੁਰ। .. ਸੁਫ਼ਨੇ `ਚ ਵੀ ਢਿੱਡ ਨੀ ਭਰਨ ਦਿੰਦਾ। ਖਾਨ : ਤੂੰ ਸੁਫ਼ਨਾ ਦੇਖਿਆ? ਕਰੋੜੀ ਮੱਲ : ਬਹੁਤ ਈ ਸੋਹਣਾ ਸੁਫ਼ਨਾ। ਖਾਨ : ਉਤਸ਼ਾਹ ਨਾਲ) ਕੀ...? ਕਰੋੜੀ ਮੱਲ : ਐਡਾ ਵੱਡਾ ਪੰਡਾਲ ਸਜਿਆ। ਦੂਰ ਤਕ ਸ਼ਾਮਿਆਨੇ। (ਉਪਦਾ ਮਹਿਕਾਂ ਈ ਮਹਿਕਾਂ। ਕਿਤੇ ਤਿੱਤਰ ਭੁੱਜਣ ਡਹੇ, ਕਿਤੇ ਬਟੇਰ, .. i ਖਾਨ : ਕਿਉਂ ਕਾਲਜਾ ਫੂਕਦਾਂ ਮੇਰਾ। ਮੈਂ ਤੇਰਾ... (ਦੰਦ ਕਰੀਚਦਾ ਹੈ।) ਕਰੋੜੀ ਮੱਲ : ਤੇ ਕਿਤੇ ਬੱਤਖਾਂ ਐਂ (ਮੁੰਹ ਨਾਲ ’ਵਾਜਾਂ ਕਰਦਾ ਹੈ। ) ਥੂ-ਥੂ..., ਚਰਖੜੀ ’ਤੇ ਘੁੰਮਦੀਆਂ... ਮੂੰਹ 'ਚ ਪਾਣੀ ਆਉਂਦਾ ਹੈ।) ਤੇ ਹੇਠਾਂ... ਮੱਠੀ-ਮੱਠੀ ਅੱਗ, (ਜੋਸ਼ ਵਧਦਾ ਜਾਂਦਾ ਹੈ!) ਖੀਰੇ, ਆਚਾਰ, ਸਲਾਦ...I ਖਾਨ : (ਬੇਬਸ ਜਿਹਾ) ਮੈਂ ਤੇਰਾ ਕਤਲ ਕਰ ਦਿਆਂਗਾ। ਕਰੋੜੀ ਮੱਲ : ਮੂੰਹ 'ਚ ਪਾਉਣ ਈ ਲੱਗਾ ਸੀ ਉੱਤੋਂ ਤੂੰ ਰੌਲਾ ਪਾ ਤਾ...! (ਖਾਨ ਬਘਿਆੜਾਂ ਵਾਂਗ ਗੁਰਾਂਦਾ ਹੈ।) ਕਰੋੜੀ ਮੱਲ : ਤੈਨੂੰ ਕੀ ਹੋਇਆ ਬਾਈ। ਤੇਰੀਆਂ ਅੱਖਾਂ 'ਚੋਂ ਤਾਂ ਖੂਨ ਚੋਅ ਰਿਹੈ। ਖਾਨ : (ਬਘਿਆੜ ਵਾਂਗ ਚਿੰਘਾੜ ਮਾਰਦਾ ਹੈ 1 ) ਮੈਂ... ਕਰਾੜਾ ਤੇਰੀਆਂ ਬੋਟੀਆਂ ਕਰ ਛੱਡਾਂਗਾ। ਕਰੋੜੀ ਮੱਲ : ਭੱਜੋ ਓਏ। ਲੱਗਦਾ ਭੁੱਖ ਚੜ੍ਹ ਗਈ ਇਹਦੇ ਸਿਰ ਨੂੰ। ਓਏ ਪਰ੍ਹਾਂ

76

76