ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/76

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਖਾਨ : ਖਾ ਲੈ, ਅਖ਼ਬਾਰ ਈ ਪਿਛਲੇ ਸਾਲ ਦਾ। ਕਰੋੜੀ ਮੱਲ : (ਰੋਣਹਾਕਾ) ਮਜ਼ਾਕ ਕਰਦੈ..., ਸੰਗ ਨੀ ਆਉਂਦੀ। ਖਾਨ : ਸ਼ੁਰੂਆਤ ਤਾਂ ਤੂੰ ਈ ਕੀਤੀ। ਨਾ ਖਾਣ ਨੂੰ ਹੁੰਦਾ ਤਾਂ ਫਿਰ ਤੇਰੇ ਕੋਲ ਕਾਹਨੂੰ ਆਉਂਦਾ। ਕਰੋੜੀ ਮੱਲ : (ਹੂੰਗਦਾ।) ਤੁਰਿਆ ਵੀ ਨੀ ਜਾਂਦਾ ਹੁਣ... ਖਾਨ : ਐਵੇਂ ਗਿੱਟੇ ਸੁਜਾ ਲਏ। ਕਰੋੜੀ ਮੱਲ : ਬਹਿ ਜਾਹ... ਏਥੇ ਈ। ਖਾਨ : ਲਾਲਾ ਔਹ ਸਾਹਮਣੇ ਦੇਖ... ਓਧਰ...। ਕਿਸਾਨ : ਮਾਰੇ ਗਏ, ਦੇਖ ਲਿਆ ਜਮਦੂਤਾਂ ਨੇ। ਕਰੋੜੀ ਮੱਲ : ਆਖ਼ਰੀ ਵਕਤ ਆ ਗਿਆ ਮੇਰਾ ਤਾਂ, ਦੇਖੀਂ ਦੇਹ ਨਾ ਰੁਲੇ ਮੇਰੀ, ਸੰਸਕਾਰ ਜ਼ਰੂਰ ਕਰ ਦੇਈਂ ਬਾਈ ਬਣਕੇ । ਖਾਨ : ਓ ਲਾਲਾ; ਝੀਲ। ਕਰੋੜੀ ਮੱਲ : ਚੰਗਾ, ਅਸਥੀਆਂ ਏਥੇ ਈ ਪਾ ਦੇਈਂ। ਖਾਨ : ਮੱਛੀਆਂ ਦੇਖ... ਕਰਾੜਾ, ਨੀਲੀਆਂ... ਹਰੀਆਂ...ਰੰਗ ਬਿਰੰਗੀਆਂ। ਓ ਕਰਾੜਾ..., ਦੇਖ ਤਾਂ ਸਹੀ ਕਿਵੇਂ ਕੰਢੇ 'ਤੇ ਈ ਦੌੜੀਆਂ ਫਿਰਦੀਆਂ। ਮੁੰਹ `ਚ ਪਾਣੀ ਆ ਗਿਆ ਮੇਰੇ ਤਾਂ। ਫੜੀਏ? ਕਰੋੜੀ ਮੱਲ : ਨਾ ਭਰਾਵਾ ਮੈਨੂੰ ਤਾਂ ਤੈਰਨਾ ਵੀ ਨੀ ਆਉਂਦਾ। ਹੋਰ ਪੈਰ ਤਿਲਕ ਗਿਆ ਕਿਤੇ...। ਖਾਨ : ਬੈਠਿਆਂ ਤਾਂ ਨੀ ਮੂੰਹ `ਚ ਪਾ ਜਾਣਾ ਕਿਸੇ ਨੇ। ਕਰੋੜੀ ਮੱਲ : ਤੇਰਾ ਤਾਂ ਖੁਦਕੁਸ਼ੀ ਦਾ ਇਰਾਦਾ। ਖਾਨ ਕੁਝ ਤਾਂ ਕਰਨਾ ਈ ਪਊ...! ਕਰੋੜੀ ਮੱਲ : ਨਾਂਹ ਕਰ ਨਾ ਫੇਰ। ਖਾਨ : ਲਿਆ ਪਰਸ ਕੱਢ ਫਟਾਫਟ। ਕਰੋੜੀ ਮੱਲ : ਉਹ ਕੀ ਕਰਨੈਂ? ਖਾਨ : ਓ ਫੜਾ ਤਾਂ ਸਹੀ, ਦੇਖੀਏ ਸ਼ਾਇਦ... ਨੋਟ ਦੇਖ ਕੇ ਈ ਆ

ਜਾਣ।

74