ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/15

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਾਹੇ ਨਾਟਕ ਦਾ ਮੁੱਢਲਾ ਖਰੜਾ ਭਾਵੇਂ ਡੀ.ਸੀ.ਡਬਲਿਊ[1] 'ਚ ਹੀ ਪੂਰਾ ਹੋ ਗਿਆ ਸੀ, ਪਰ ਨਾਟਕੀ ਰੂਪ ਉਸਨੇ ਚਮਕੌਰ ਸਾਹਿਬ ਵਿੱਚ ਭੰਗੂ ਸਾਹਿਬ ਦੇ ਘਰ ਅਤੇ ਉਸਦੇ ਸਾਹਮਣੇ ਬਣੀ ਓਪਨ ਏਅਰ ਸਟੇਜ ਉੱਤੇ ਹੁੰਦੀਆਂ ਰਿਹਰਸਲਾਂ ਅੰਦਰ ਹੀ ਧਾਰਣ ਕੀਤਾ ਸੀ। ਸੈਮੁਅਲ ਉਹਨਾਂ ਰਿਹਰਸਲਾਂ ਦਾ ਅਨਿੱਖੜ ਅੰਗ ਸੀ। ਕਿਉਂ ਜੋ ਉਹੀ ਉਹਨਾਂ ਸ਼ਬਦਾਂ ਨੂੰ ਸ਼ਰੀਰ ਦੇ ਰਿਹਾ ਸੀ, ਜਿਹਨਾਂ ਨੂੰ ਮੈਂ ਨਾਟਕੀ ਬਣਤਰ ਵਿੱਚ ਬੰਨਣ ਦੀ ਕੋਸ਼ਿਸ਼ ਕਰ ਰਿਹਾ ਸਾਂ। ਕਈ ਵਾਰ ਸਾਰੀ ਰਾਤ ਜਾਗਦੇ ਹੋਏ ਲੰਘਦੀ ਤੇ ਤੜਕਸਾਰ ਅਸੀਂ ਬਾਹਰ ਸੈਰ ਨੂੰ ਚਲੇ ਜਾਂਦੇ; ਜੇ.ਪੀ. ਦੀ ਸੰਗਤ ਤੋਂ ਪਹਿਲੋਂ ਸ਼ਾਇਦ ਇਹਨਾਂ ਦਿਨਾਂ 'ਚ ਹੀ ਮੈਂ ਸਭ ਤੋਂ ਵੱਧ ਵਾਰ ਚੜ੍ਹਦਾ ਸੂਰਜ ਦੇਖਿਆ ਸੀ, ਜਿਸ ਤੋਂ ਥੋੜ੍ਹੀ ਦੇਰ ਮਗਰੋਂ ਅਸੀਂ ਸੌਂ ਜਾਂਦੇ ਸਾਂ। ਇਹ ਜੂਠ ਨਾਟਕ ਦੇ ਜਨਮ ਦਾ ਸਮਾਂ ਸੀ ਤੇ ਅੱਜ ਵੀਹ ਸਾਲਾਂ ਪਿੱਛੋਂ ਉਸਨੂੰ ਕਿਤਾਬ ਦੇ ਰੂਪ 'ਚ ਪਾਠਕਾਂ ਨਾਲ ਸਾਂਝੇ ਕਰਦਿਆਂ ਮੈਨੂੰ ਇੱਕ ਖ਼ਾਸ ਖੁਸ਼ੀ ਤੇ ਰਾਹਤ ਮਹਿਸੂਸ ਹੋ ਰਹੀ ਹੈ।

- ਬਲਰਾਮ

13

  1. ਪਟਿਆਲਾ, ਪੰਜਾਬ ਵਿਖੇ ਰੇਲਵੇ ਕਲੋਨੀ ਦਾ ਸਾਬਕਾ ਨਾਂ ਜਿਸ ਨੂੰ ਬਾਅਦ ਵਿੱਚ ਡੀ.ਐਮ.ਡਬਲਿਊ ਕਰ ਦਿੱਤਾ ਗਿਆ ਸੀ। (ਵਿਕੀਸਰੋਤ ਯੋਗਦਾਨੀ ਵੱਲੋਂ ਟਿੱਪਣੀ)