ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/125

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਘਰ ਦੇ ਅੰਦਰੋਂ ਸਮਾਨ ਲਿਆ-ਲਿਆ ਕੇ ਉੱਥੇ ਸੁੱਟਦੇ ਹਨ। ਬਾਹਰੋਂ ਫਾਇਰਿੰਗ ਦੀ ਆਵਾਜ਼ ਆ ਰਹੀ ਹੈ।) ਪੱਤਰਕਾਰ : ਬਟ ਹਾਓ ਕੈਨ ਯੂ ਬਿਹੇਵ ਲਾਇਕ... ਇੰਸਪੈਕਟਰ : (ਚੀਖ਼ਕੇ) ਸ਼ਟਅਪ। ਪਤਾ ਐ ਨਾ ਖੜ੍ਹੇ ਕਿੱਥੇ ਹੋ ਤੁਸੀਂ, ਇੰਨੀਆਂ ਸਸਤੀਆਂ ਨਹੀਂ ਸਾਡੇ ਬੰਦਿਆਂ ਦੀਆਂ ਜਾਨਾਂ। ਚੁੱਪਚਾਪ ਖੜੇ ਰਹੋ, ਨਹੀਂ ਸਾਨੂੰ ਕੋਈ ਐਕਸ਼ਨ ਲੈਣਾ ਪਵੇਗਾ, ਤੁਰੰਤ॥ (ਗੌਰ ਨਾਲ ਉਸ ਵੱਲ ਦੇਖਦਾ ਹੈ ਤੇ ਵਿਅੰਗ ਨਾਲ ਹੱਸਦਾ ਹੈ। ਪੱਤਰਕਾਰ ਨੂੰ ਪਹਿਲੀ ਵਾਰ ਆਪਣੇ ਔਰਤ ਹੋਣ ਦਾ ਅਹਿਸਾਸ ਹੁੰਦਾ ਹੈ। ਉਹ ਡਰ ਜਾਂਦੀ ਹੈ ਤੇ ਅਚੇਤ ਹੀ ਨਾਲ ਖੜੀ ਸਕੀਨਾ ਦਾ ਹੱਥ ਫੜਣ ਦੀ ਕੋਸ਼ਿਸ਼ ਕਰਦੀ ਹੈ।) ਗੌਰਮੈਂਟ ਸੁੱਤੀ ਨਹੀਂ ਮਿਸ... (ਬਾਹਰ ਫਾਇਰਿੰਗ ਤੇਜ਼ ਹੁੰਦੀ ਹੈ। ਕੁਝ ਬੰਦਿਆਂ ਦੀਆਂ ਅਵਾਜ਼ਾਂ ਵੀ ਆਉਂਦੀਆਂ ਹਨ। ਇੰਸਪੈਕਟਰ ਬਾਹਰ ਵੱਲ ਨੂੰ ਭੱਜਦਾ ਹੈ।) ਸੰਨਾਟਾ! ! ! (ਡੂਮਣੇ ਦੀ ਅਵਾਜ਼ ਤੇਜ਼ ਹੁੰਦੀ ਹੈ। ਰੋਸ਼ਨੀ ਮੱਧਮ ਹੁੰਦੀ ਜਾਂਦੀ ਹੈ) ਫ਼ੇਡ ਅਊਟ

123

123