ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/117

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨੇ। ਹਰਾਮੀਆਂ ਦੀ ਧਰਤੀ ਹੈ ਇਹ, ਪਤਾ ਤੈਨੂੰ... ਸਾਰੇ ਦਾ ਸਾਰਾ ਪਿੰਡ ਹਰਾਮੀ ਐ। (ਡੂਮਣੇ ਦੀ ਹਲਕੀ ਜਿਹੀ ਅਵਾਜ਼ ਆਉਣ ਲੱਗਦੀ ਹੈ। ਪੱਤਰਕਾਰ ਸਿਰ ਫੜ ਲੈਂਦੀ ਹੈ। ਅੰਮਾ ਦਾ ਜਨੂੰਨ ਵਧਦਾ ਜਾਂਦਾ ਹੈ।) ਜ਼ਨਾਨੀਆਂ ਨਹੀਂ ਛਲੇਡੀਆਂ ਨੇ ਏਥੇ, ਸਿਰਫ਼... ਇਹ ਹੈ (ਸਿਰ ਵੱਲ ਇਸ਼ਾਰਾ ਕਰਦੀ ਹੈ।) ਬੱਸ ਪੁੱਠਾ ਠੀਕਰਾ... ਜਿਹੜਾ ਭੁਲੇਖਾ ਪਾਉਂਦਾ, ਬਾਕੀ ਪਿੰਡਾ ਤਾਂ ਬੇਜਾਨ ਏ, ਲਓ ਵਰਤ ਲਓ ਜਿਵੇਂ ਮਰਜ਼ੀ। (ਆਪਣੇ ਆਪ ਨੂੰ ਉਸ ਮੁਹਰੇ ਖੋਲ੍ਹ ਦਿੰਦੀ ਹੈ। ਪੱਤਰਕਾਰ ਬੌਦਲ ਜਾਂਦੀ ਹੈ, ਉਸਨੂੰ ਕੁਝ ਸਮਝ ਨਹੀਂ ਆਉਂਦਾ। ਅੰਮਾ ਵਿੱਸ ਪੈਂਦੀ ਹੈ। ਪੱਤਰਕਾਰ ਹਮਦਰਦੀ ਜਤਾਉਣ ਦੀ ਕੋਸ਼ਿਸ਼ ਕਰਦੀ ਹੈ, ਪਰ ਉਹ ਝਟਕੇ ਦਿੰਦੀ ਹੈ।) ਤੂੰ ਲਿਖ, ਲਿਖ ਨਾ, ਲਿਖਦੀ ਕਿਉਂ ਨੀ ਕੁੱਤੇ ਦੇ ਤੁਖ਼ਮ ਨੇ ਇੱਥੇ ਬੱਚੇ ਸਾਰੇ, ਹਰਾਮੀ..., ਲਿਖ। ਜ਼ਨਾਨੀਆਂ, ਕੁੜੀਆਂ... ਫਸਾ ਲੈਂਦੀਆਂ ਤੁਰੇ ਜਾਂਦੇ ਰਾਹੀਆਂ ਨੂੰ, ਬੀਨ ਵਜਾਕੇ... ਆਓ...! ਤੇ ਸੰਗੀਨਾਂ ਆਪਣੀਆਂ ਸਾਡੇ...। ਲਿਖ, ਲਿਖਦੀ ਕਿਉਂ ਨਹੀਂ, ਇਸੇ ਲਈ ਤਾਂ ਆਈ ਏਂ ਐਡੀ ਦੂਰੋਂ, ਨਹੀਂ? ਪੱਤਰਕਾਰ : ਸ਼ਾਂਤ ਹੋ ਜਾਓ ਤੁਸੀਂ, ਰਿਲੈਕਸ...। ਅੰਮਾ : ਅਸੀਂ ਜਾਣ ਗਈਆਂ, 'ਕੱਲੀ-ਕੱਲੀ ਔਰਤ ਜਾਣ ਗਈ ਏ ਇਸ ਪਿੰਡ ਦੀ। ਫੋਕੇ ਹੌਕਿਆਂ ਦੇ ਮੁੱਲ ਤੁਲਕੇ ਰਹਿ ਗਈ ਹਯਾਤੀ ਸਾਡੀ। ਹੁਣ, ਸ਼ਬਦਾਂ ਦੇ ਪਿੱਛੇ ਸੁਣਨਾ ਤੇ ਕੈਮਰਿਆਂ ਦੇ ਪਿੱਛੇ ਦੇਖਣਾ, ਸਿੱਖ ਗਈਆਂ ਅਸੀਂ। ਕੋਈ ਫ਼ਰਕ ਨਹੀਂ ਪੈਂਦਾ, ਮਰਦ ਪੁੱਛੇ ਜਾਂ ਔਰਤ, ਦਾੜੀ ਵਾਲਾ, ਟੋਪੀ ਵਾਲਾ, ਜਾਂ ਮੁੰਨੀ ਹੋਈ ਮੁੰਡੀ ਵਾਲਾ। ਪੁੱਛ, ਤੂੰ ਵੀ ਪੁੱਛ, ਜੋ ਵੀ..., ਦੱਸ, ਸਾਨੂੰ ਸਾਡੇ ਬਾਰੇ ਦੱਸ, ਕਿਹੋ ਜਿਹੇ ਆਂ ਅਸੀਂ ਵੇਖਦੀ ਕੀ ਐਂ? (ਕਿੰਨੀ ਦੇਰ ਤੱਕ ਪੱਤਰਕਾਰ ਦੇ ਮੂੰਹੋਂ ਕੁੱਝ ਨਹੀਂ ਨਿਕਲਦਾ। ਲੱਗਦਾ ਹੈ ਆਪਣੇ ਅੰਦਰਲੇ ਸ਼ਬਦਾਂ ਨਾਲ ਖੌਝਲ ਰਹੀ ਹੈ। ਅੰਮੀ ਉਸਨੂੰ ਝੰਜੋੜਦੀ ਹੈ।)

115

115