ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/115

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜ਼ਾਹਿਰ ਨਹੀਂ ਕਰਦੀ) ਸਕੀਨਾ : ਕਿਤੇ ਨੀ ਫਾਹਾ ਲੈਣ ਲੱਗੀ, ਲੰਘ ਗਿਆ ਟਾਈਮ ਉਹ। (ਖਰੂਵੀ ਆਵਾਜ਼ `ਚ) ਬਾਲਣ ਹੈ ਨੀ..., ਇੱਕ ਡੰਗ ਦਾ ਵੀ। ਅੰਮਾ : ਨਾ ਤੂੰ ਕੀਹਦਾ ਭੁੱਗਾ ਫੂਕਣਾ? ਅਸੀਂ ਤਾਂ ਪਹਿਲੋਂ ਈ ਮੱਚੇ ਆਂ... (ਮਗਰੋਂ ਰਾਬੀਆ ਦਰਵਾਜ਼ਾ ਭੰਨਦੀ ਹੋਈ ਰੌਲਾ ਪਾਉਂਦੀ ਹੈ।) ਇੱਕ ਇਹਨੂੰ ਮੌਤ ਨੀ ਆਉਂਦੀ, ਅੱਧਾ ਪਿੰਡ ਖਾਲੀ ਹੋ ਗਿਆ। ਸਕੀਨਾ : ਨਾ ਉਹਨੂੰ ਕਿਉਂ ਕੋਸਦੀ ਏਂ ਨਿਕਰਮਣ ਨੂੰ ? ਮੈਨੂੰ ਕਹਿ ਸਿੱਧਾ ਜੋ ਕਹਿਣਾ, ਜੀਹਦੇ ਕਰਮਾਂ ਦਾ ਭੋਗ ਭੋਗਦੀ ਏ ਉਹ, ਨਾਲੇ ਤੇਰਾ ਭਾਰ ਹਲਕਾ ਹੋਵੇ। ਸੱਚ ਆਖਦੈ ਸ਼ਕੀਲ, ਜੰਗਲ ਦੇ ਰੁੱਖ ਹੁਣ ਰੁੱਖ ਨਹੀਂ ਰਹੇ, ਅੱਖਾਂ ਹੋ ਗਏ ਨੇ। ਉਹਨੂੰ ਤਾਂ ਸਿਰਫ਼ ਘੂਰਦੇ ਈ ਨੇ, ਉਨ੍ਹਾਂ ਪਿੰਡਿਆਂ ਤੋਂ ਪੁੱਛ ਜਿਨ੍ਹਾਂ ਨੂੰ ਬੁਰਕੇ ਵੱਡ-ਵੱਡ ਖਾਂਦੇ, ਨਾਲੇ ਨਿਉਂਦੇ ਦਿੰਦੇ ਨੇ ਦੂਜਿਆਂ ਨੂੰ। (ਅੰਦਰੋਂ ਫੇਰ ਦਰਵਾਜ਼ਾ ਭੰਨਣ ਦੀ ਅਵਾਜ਼ ਆਉਂਦੀ ਹੈ।) ਨਾ ਇਹਨੂੰ ਕਿਉਂ ਤਾੜਿਆ ਅੰਦਰ ਤੁਸੀਂ? (ਅੰਦਰ ਵੱਲ ਜਾਂਦੀ ਹੈ।) ਖ਼ਬਰਦਾਰ ਜੇ ਬੂਹਾ ਖੋਲ੍ਹਿਆ ਉਹਦਾ। (ਖੜ੍ਹ ਹੀ ਹਫ਼ਣ ਲੱਗਦੀ ਹੈ।) (ਡੂਮਣੇ ਦੀ ਅਵਾਜ਼ ਆਉਂਦੀ ਹੈ ਤੇ ਨਾਲ ਹੀ ਪੱਤਰਕਾਰ ਦਾਖ਼ਲ ਹੁੰਦੀ ਹੈ। ਉਸਦੇ ਨਾਲ ਬੇਤਾਲ ਵੀ ਹੈ, ਉਸਨੂੰ ਅੱਗੇ ਕਰਕੇ ਹੌਲੀ-ਹੌਲੀ ਪਿੱਛੇ ਮੁੜ ਜਾਂਦਾ ਹੈ। ਅੰਮਾ ਦਾ ਧਿਆਨ ਕਿਤੇ ਹੋਰ ਹੈ।) ਪੱਤਰਕਾਰ : ਆਦਾਬ... ਅੰਮੀ ਜਾਨ। ਅੰਮਾ : (ਨਰਮ ਸੁਰ ’ਚ) ਵਾਲੇਕੁਮ ਸਲਾਮ (ਚੁੱਪ) ਪੱਤਰਕਾਰ : ਜੀ..., ਮੈਂ ਇੱਕ ਪੱਤਰਕਾਰ ਆਂ, ਅੰਮੀ ਜਾਨ। ਅੰਮਾ : ਇਕਦਮ ਬਦਲ ਜਾਂਦੀ ਹੈ) ਹੋਏਂਗੀ... , ਪਰ ਮੈਂ ਨਾ ਤੇਰੀ ਅੰਮੀ ਆਂ, ਨਾ ਖਾਲਾ, ਨਾ ਫੂਫੀ। ਪੱਤਰਕਾਰ : (ਕੁਝ ਸਮਝ ਨਹੀਂ ਪਾ ਰਹੀ।) ਜੀ ਮੈਂ... ਅੰਮਾ :

113

113