ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/109

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮੇਜਰ : ਵਿਦਿਆ ਧਰ ਪੰਡਿਤ। ਕਦੇ ਧਰੁਪਦ ਗਾਉਣ ਲਈ ਜਾਣੇ ਜਾਂਦੇ ਸਨ। ਹਾਉਕਾ) ਫੇਰ ਸ਼ਾਕ ਲੱਗਿਆ..., ਹੁਣ ਬੋਲ ਨਹੀਂ ਸਕਦੇ। ਇੱਥੋਂ ਦੇ ਲੋਕਲ ਨਹੀਂ... ਪਰ ਕਿਤੇ ਵੀ ਪਹੁੰਚ ਜਾਂਦੇ, (ਉੱਪਰ ਥੱਲੇ ਦੇਖਦੇ ਹੋਏ।) ਸਭ ਉਹਨਾਂ ਦੀ ਭਾਸ਼ਾ ਸਮਝਦੇ ਨੇ। ਇਹਨਾਂ ਦੇ ਨਾਲ ਦੇ ਘੱਟ ਹੀ ਬਚੇ ਨੇ, ਕੁਝ ਮਾਰੇ ਗਏ ਤੇ ਬਾਕੀ ਡਰਕੇ...(ਚੁੱਪ) ਇਸੇ ਸਪੀਕਰ ’ਚੋਂ ਕਤਲੋਗਾਰਦ ਦੇ ਸੱਦੇ ਦਿੰਦਿਆਂ ਅਵਾਜ਼ਾਂ ਆਈਆਂ ਸਨ। ਗਾਜ਼ੀ... ਪੱਤਰਕਾਰ : (ਜਿਵੇਂ ਸਭ ਸਮਝ ਗਈ ਹੋਵੇ।) ਓ, ਆਈ ਸੀ। (ਮੇਜਰ ਦੇ ਚਿਹਰੇ 'ਤੇ ਮੁਸਕਰਾਹਟ ਆਉਂਦੀ ਹੈ, ਜਿਸਨੂੰ ਉਹ ਨੋਟ ਕਰਦੀ ਹੈ।) ਮੇਜਰ : ਨਾਟ ਸੋ ਈਜ਼ੀ। ਪੱਤਰਕਾਰ : ਸੌਰੀ; ਇਹ ਤਾਂ ਨਹੀਂ ਕਹਿ ਸਕਦੀ ਕਿ ਸਭ ਸਮਝ ਗਈ ਹਾਂ, ਬਟ... ਕੁਝ-ਕੁਝ ਮੇਜਰ : (ਗੰਭੀਰ ਹੋ ਜਾਂਦਾ ਹੈ।) ਤੁਹਾਨੂੰ ਉੱਥੇ ਨਹੀਂ ਜਾਣਾ ਚਾਹੀਦਾ (ਚੁੱਪ) ਇਸ ਲਈ ਨਹੀਂ ਕਿ ਮੈਂ ਫ਼ੌਜ `ਚੋਂ ਹਾਂ...! ਪੱਤਰਕਾਰ : (ਹੈਰਾਨ ਹੋ ਕੇ ਪਛਾਣਨ ਦੀ ਕੋਸ਼ਿਸ਼ ਕਰਦੀ ਹੈ।) ਓ, ਤੁਸੀਂ...! ਮੇਜਰ : ਹੂੰ ਬਿਰਗੇਡੀਅਰ ਸਾਹਿਬ ਦੇ ਪਿੱਛੇ ਖੜ੍ਹਾ ਸੀ, ਉਦੋਂ ਵਰਦੀ ਵਿੱਚ ਸੀ। (ਅਚਾਨਕ ਡੂਮਣੇ ਦੀਆਂ ਵਾਜ਼ਾਂ ਫੇਰ ਆਉਣ ਲੱਗਦੀਆਂ ਹਨ। ਪੱਤਰਕਾਰ ਅਚੇਤ ਹੀ ਜਿਵੇਂ ਉਨ੍ਹਾਂ ਤੋਂ ਬਚਣ ਦੀ ਕੋਸ਼ਿਸ਼ ਕਰਦੀ ਹੈ। ਰੋਸ਼ਨੀ ਮੱਧਮ ਹੁੰਦੀ ਹੈ। ਬੇਤਾਲ ਸੁੱਤਾ ਜਾਪਦਾ ਹੈ।) ਪੱਤਰਕਾਰ : (ਜਿਵੇਂ ਨੀਂਦ ’ਚੋਂ ਜਾਗੀ ਹੋਵੇ।) ਨੋ, ਆਈ ਹੈਵ ਟੂ ਗੋ। (ਉਹਦੇ ਵੱਲ ਦੇਖਦੀ ਹੋਈ।) ਜਾਣਾ ਪਵੇਗਾ...! (ਚੁੱਪ) ਮੇਜਰ : ਓ.ਕੇ. ਐਜ਼ ਯੂ ਵਿਸ਼। ਜੀਪ 'ਤੇ ਛੱਡ ਦਿੰਦਾਂ..., ਬਟ... , ਫੇਰ ਤਾਂ ਗੱਲ ਈ ਖ਼ਤਮ ਹੋ ਜਾਏਗੀ। ਪਰਪਜ਼ ਡਿਫ਼ੀਟ ਹੋ ਜਾਏਗਾ ਤੁਹਾਡਾ। ਕੋਈ ਮੂੰਹ ਨਹੀਂ ਖੋਲ੍ਹੇਗਾ। (ਪੱਤਰਕਾਰ ਸਹਿਮਤੀ `ਚ

107

107