ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/108

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੱਤਰਕਾਰ ਡੂਮਣੇ ਦੀਆਂ ਉਹਨਾਂ ਅਵਾਜ਼ਾਂ ਤੋਂ ਅਚੇਤ ਤੌਰ 'ਤੇ ਹੀ ਪਰੇਸ਼ਾਨ ਹੋ ਰਹੀ ਹੈ।) ਪੱਤਰਕਾਰ : ਮੀਆਂ ਜੀ... ਮੁੱਲਾ : ਜੀ ਮੁਹਤਰਮਾ। (ਪਿੱਛੋਂ ਬੇਤਾਲ ਜ਼ੋਰ-ਜ਼ੋਰ ਦੀ ਹੱਸਦਾ ਹੈ।) ਪੱਤਰਕਾਰ : ਫ਼ੇਰ ਪਤਾ ਨੀ, ਮੇਰੀ ਗੱਲ ਸੁਣਦਿਆਂ ਹੀ ਉਸਨੂੰ ਕੀ ਹੋ ਗਿਆ ! ਮੁੱਲਾ : ਲਾਹੌਲ... ! (ਜਾਂਦੇ ਹੋਏ।) ਈਮਾਨ ਖ਼ਰਾਬ ਕਰੇਗੀ ਮੇਰਾ, ਇਤਨਾ ਭੀ ਹੋਸ਼ ਨਹੀਂ... ਨਮਾਜ਼ ਕਾ ਵਕਤ ਨਿਕਲ ਰਹਾ ਹੈ। ਪੱਤਰਕਾਰ ਹੈਰਾਨ ਪਰੇਸ਼ਾਨ ਹੋਈ ਖੜੀ ਹੈ। ਗੂੰਗਾ ਪੰਡਤ ਮੁੜ ਆਉਂਦਾ ਹੈ ਤੇ ਜ਼ਬਰਦਸਤੀ ਪੱਤਰਕਾਰ ਦਾ ਹੱਥ ਫੜ ਕੇ ਇੱਕ ਪਾਸੇ ਨੂੰ ਧੂਹਦਾ ਹੈ। ਉਹ ਘਬਰਾ ਜਾਂਦੀ ਹੈ। ਦੂਜੇ ਪਾਸਿਓਂ ਮੇਜਰ ਆਉਂਦਾ ਹੈ।) ਪੱਤਰਕਾਰ : ਕੀ ਕਰ ਰਹੇ ਓ? ਛੱਡੋ ਮੈਨੂੰ... (ਗੰਗਾ ਪੰਡਤ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਡਰਨ ਦੀ ਕੋਈ ਲੋੜ ਨਹੀਂ ਹੈ, ਪਰ ਉਸਦਾ ਡਰ ਵਧਦਾ ਹੀ ਜਾਂਦਾ ਹੈ। ਫਿਰੋਨ ਪਾਈ ਇੱਕ ਮੁੰਡਾ ਦੌੜਿਆ ਆਉਂਦਾ ਹੈ।) (ਛੁਡਾਉਂਦੇ ਹੋਏ।) ਨਾਨੂ ਨਾਨੂ, ਛੱਡੋ ... ਕੀ ਕਰਦੇ ਓ? ਤੁਸੀਂ ਘਬਰਾਓ ਨਹੀਂ, ਇਹ ਕੁਝ ਨਹੀਂ ਕਹਿਣਗੇ ਤੁਹਾਨੂੰ। (ਮੁੰਡਾ ਗੂੰਗੇ ਪੰਡਤ ਨੂੰ ਧੂਹ ਕੇ ਲੈ ਕੇ ਜਾਂਦਾ ਹੈ। ਉਹ ਆਪਣੇ ਸਿਰ ਤੋਂ ਟੋਪੀ ਲਾਹੁੰਦਾ ਹੈ ਤਾਂ ਉਸਦੀ ਖੁੱਲ੍ਹੀ ਬੋਦੀ ਨਜ਼ਰ ਆਉਂਦੀ ਹੈ।) ਮੇਜਰ : (ਦੂਰੋਂ) ਮੈਡਮ। ਪੱਤਰਕਾਰ : (ਚੌਂਕ ਕੇ) ਹੂੰ। ਮੇਜਰ : ਆਓ ਮੈਂ ਛੱਡ ਦਿੰਨਾ ਬੱਸ ਸਟਾਪ ’ਤੇ। ਨੇੜੇ ਹੀ ਏ। (ਮਵ ਲੈ ਕੇ ਦੂਜੇ ਪਾਸੇ ਜਾਂਦਾ ਹੈ ਤੇ ਪੱਤਰਕਾਰ ਵੀ ਉਸਦੇ ਪਿੱਛੇ ਜਾਂਦੀ ਹੈ। ਬੇਤਾਲ ਦੋਹਾਂ ਵੱਲ ਗੌਰ ਨਾਲ ਦੇਖਦਾ ਹੈ।) ਪੱਤਰਕਾਰ : ਇਹ ਗੂੰਗੇ ਸੱਜਣ ਕੌਣ ਸਨ? ਸੌਰੀ... ਬਟ, ਉਹ...! ਮੁੰਡਾ :

106

106