ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/103

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇੱਕ ਪਾਸੇ ਨੂੰ ਸਰੋਤਾ ਬਣਕੇ ਬਹਿ ਜਾਂਦਾ ਹੈ। ਪੱਤਰਕਾਰ ਸੋਚਦੀ ਹੋਈ ਖੜੀ ਹੈ। ਰੋਸ਼ਨੀ ਸਿਰਫ਼ ਦੋਹਾਂ 'ਤੇ ਹੈ। ਕੁਝ ਹੋਰ ਪਾਤਰ ਦੋ ਕਾਲੇ ਬਕਸੇ ਮੰਚ ਦੇ ਦੂਜੇ ਪਾਸੇ ਰੱਖਕੇ ਚਲੇ ਜਾਂਦੇ ਹਨ। ਬਕਸਿਆਂ ਉੱਤੇ ਕੁਝ ਰਸਾਲੇ ਤੇ ਅਖ਼ਬਾਰ ਕਿਤਾਬਾਂ ਵਗੈਰਾ ਪਈਆਂ ਹਨ) ਪੱਤਰਕਾਰ : ਮੈਂ ਪੱਤਰਕਾਰ ਹਾਂ । (ਬੇਤਾਲ ਆਪਣਾ ਹਾਸਾ ਰੋਕਦਾ ਹੈ।) ਪੱਤਰਕਾਰ : (ਉਸ ਵੱਲ ਦੇਖਕੇ ਮੁੜ ਦਰਸ਼ਕਾਂ ਵੱਲ) ਮੁਆਫ਼ ਕਰਨਾ; ਹਾਂ ਨਹੀਂ, ਹੁੰਦੀ ਸੀ ਕਦੇ। ਪੱਤਰਕਾਰ : ਤੁਸੀਂ ਜ਼ਰੂਰ ਪੁੱਛੋਗੇ ਕਿ ਹੁਣ ਕੀ ਹਾਂ? ...ਕੀ ਦੱਸਾਂ, ਬੱਸ ਸਮਝ ਲਓ ਕਿ ਜ਼ਰਾ ਟੇਢਾ ਮਾਮਲਾ ਹੈ। ਮੇਰੀ ਆਪਣੀ ਸਮਝ ਤੋਂ ਬਾਹਰ ਹੈ। (ਬੇਤਾਲ ਮੁੜ ਕੇ ਹੱਸਦਾ ਹੈ। ਉਹ ਉਸ ਵੱਲ ਦੇਖ ਕੇ ਘੂਰਦੀ ਹੈ ਤਾਂ ਉਹ ਚੁੱਪ ਕਰ ਜਾਂਦਾ ਹੈ ਤੇ ਉਸਨੂੰ ਜਾਰੀ ਰਹਿਣ ਦਾ ਇਸ਼ਾਰਾ ਕਰਦਾ ਹੈ।) ਪੱਤਰਕਾਰ : ਦਰਅਸਲ ਸਾਡੇ ਕੁਝ ਦਸਤੂਰ ਨੇ; ਜਿਨ੍ਹਾਂ ਦੇ ਸਿਰ 'ਤੇ ਸਾਡੀ ਪਛਾਣ ਬਣਦੀ ਹੈ। ਮਸਲਨ ਕੋਈ ਫ਼ਾਇਲ ਉਠਾਉਂਦੈ, ਤਾਂ ਚਪੜਾਸੀ ਹੋ ਜਾਂਦੈ। ਕੋਈ ਬੋਝ ਉਠਾਉਂਦਾ ਏ ਤਾਂ ਕੁਲੀ ਕਹਿਣ ਲੱਗਦੇ ਹਾਂ ਉਸਨੂੰ। ਤੇ ਜੇ ਕੋਈ ਕਲਮ ਚਲਾਵੇ ਤਾਂ ਲੇਖਕ... ਜਾਂ ਫੇਰ ਪੱਤਰਕਾਰ। ਜਿਵੇਂ ਮੈਂ ਕਦੇ ਹੁੰਦੀ ਸੀ, ਜੋ ਅੱਜ ਨਹੀਂ ਹਾਂ। ਹੁਣ ਮੇਰੀ ਕੋਈ ਪਛਾਣ ਨਹੀਂ ਹੈ। ਕਹਿ ਨਹੀਂ ਸਕਦੀ ਕਿ ਕੌਣ ਹਾਂ ਮੈਂ। ਸੱਚ ਦੱਸਾਂ ਤਾਂ, ਇਹ ਗੱਲ ਮੈਨੂੰ ਵੀ ਹੁਣੇ-ਹੁਣੇ ਹੀ ਸਮਝ `ਚ ਆਈ ਐ, ਜਦੋਂ ਦੀ ਜ਼ਰਾ ਕੁ ਧਰਤੀ 'ਤੇ ਉੱਤਰੀ ਹਾਂ। (ਆਲੇ-ਦੁਆਲੇ ਦੇਖਦੇ ਹੋਏ।) ਉੱਤਰੀ ਵੀ ਕਾਹਦੀ ਆਂ, ਬੱਸ ਸੁੱਟ ਦਿੱਤੀ ਗਈ ਹਾਂ, ਕਿਸੇ ਬੇਜਾਨ ਚੀਜ਼ ਵਾਂਗ। ਹੈਰਾਨਪਰੇਸ਼ਾਨ ਆਂ ਕਿ ਕਿਵੇਂ... ਉਸ ਕੁੜੀ ਨੇ ਮੇਰੇ ਚਿਹਰੇ ਤੋਂ ਨਕਾਬ

101

101