ਪੰਨਾ:ਜੀਵਨ ਲਹਿਰਾਂ.pdf/86

ਇਹ ਸਫ਼ਾ ਪ੍ਰਮਾਣਿਤ ਹੈ

ਤੇਰੀਆਂ ਮੈਂ ਚਰਨ ਦਾਸੀਆਂ।
ਮੈਂ ਤੇਰੀ ਚਰਨ ਦਾਸੀ ਆਂ।
ਤੇਰੇ ਬਿਨਾਂ ਉਦਾਸੀ ਆਂ।

ਆ ਮੰਨ ਮੇਰਾ ਵਾਸਤਾ।
ਸੁਫਨੇ 'ਚਿ ਆ ਦਰਸ਼ਨ ਦਿਖਾ।
ਗੱਲ੍ਹ ਸੁਣ ਕੇ ‘ਚੰਦਾ’ ਜਾਂਦਿਆ।

ਮੇਰਾ ਗਿਆ ਏ ਦਿਲ ਜੋ ਮੋਹ।
ਮੋਹ ਹੀ ਨਹੀਂ ਲਿਆ ਸੂ ਖੋਹ।
ਜਿਸ ਬਾਹਝ 'ਬੇਕਲ' ਰਹੀਆਂ ਹੋ।
ਦੋਟਾ ਕਿਤੇ ਹੋਊਗਾ ਉਹ।
ਮੱਖਣ ਦੇ ਡਾਕੇ ਮਾਰਦਾ।
ਜਾਂ ਹੋਊ ਗਊਆਂ ਚਾਰਦਾ।

੮੬