ਪੰਨਾ:ਜੀਵਨ ਲਹਿਰਾਂ.pdf/84

ਇਹ ਸਫ਼ਾ ਪ੍ਰਮਾਣਿਤ ਹੈ

ਨਿਕਲੇ ਦੋ ਕਤਰੇ ਨੀਰ ਦੇ।
ਅੱਖਾਂ ਦੇ ਪਰਦੇ ਚੀਰ ਦੇ।
ਰਿਹਾ ਨਾ ਇਸ ਤੋਂ ਜਦ ਗਿਆ।
ਤਾਂ ਸਿੱਸਕਦੀ ਨੇ ਇਹ ਕਿਹਾ:
ਪੱਥਰ ਦਿਲਾ, ਬੇ-ਦਰਦੀਆ।
ਇਹ ਦੇ ਰਿਹਾ ਏਂ ਦੁਖ ਕਿਹਾ?

ਇਹ ਕਦ ਦੀਆਂ ਨੇ ਕਰਨੀਆਂ।
ਪਈਆਂ ਨੇ ਅਜ ਜੋ ਭਰਨੀਆਂ।
ਨਾ ਜੀਨੀ ਆਂ, ਨਾ ਮਰਨੀ ਆਂ।

ਮੈਂ ਟੋਲਦੀ ਬਨ ਬਨ ਫਿਰੀ।
ਕਮਲੀ, ਸ਼ੁਦਾਇਣ ਬਣ ਫਿਰੀ।
ਕਿਸਮਤ ਬਣੀ ਨਾ ਬਨ ਫਿਰੀ।
ਸੁਣੀਆਂ ਵੇ ਮਿਠੀਆਂ, ਕੌੜੀਆਂ।
ਲੋਕਾਂ ਨੇ ਲਾਈਆਂ ਤੌੜੀਆਂ।
ਕਰ ਵੇਖੀਆਂ ਜੋ ਅਹੁੜੀਆਂ।
ਪਰ ਤੂੰ ਨਾ ਵਾਗਾਂ ਮੋੜੀਆਂ।
ਹਾ! ਵੇ ਦਿਲ ਦੇ ਕਾਲਿਆ।
ਰਮਜ਼ਾਂ ਥੀਂ ਮਾਰਨ ਵਾਲਿਆ।੨।

ਮੈਂ ਤੱਤੀ ਤੱਤ ਪਲੱਤੀ ਨੂੰ।
ਦੁੱਖਾਂ ਦੇ ਘੇਰੇ ਘੱਤੀ ਨੂੰ।
ਚਲੀ ਏ ਤੇਰੀ ਚਿਨਤਾ ਖਾ।
ਇਕ ਲੰਭ ਸੀਨੇ ਮੇਰੇ ਲਾ।

੮੪