ਵਿਛੋੜਾ
ਸਹੀਓ! ਕੀ ਦੱਸਾਂ, ਚੁੱਪ ਭੱਲੀ, ਸੱਲ੍ਹ ਬਿਰਹੋਂ ਜਰਨਾਂ ਔਖਾ ਹੈ। ਅੱਖਾਂ ਦੇ ਰੋਹੜੂ ਪਾਣੀ ਵਿੱਚ, ਆਸਾਂ ਦਾ ਤਰਨਾ ਔਖਾ ਹੈ। ਦੁਖ ਦੇਣਾ ਤੇ ਦੁਖਦਾਈ ਨਹੀਂ, ਦੁਖ ਦਿਲ ਤੇ ਜਰਨਾ ਔਖਾ ਹੈ। ਮਰ ਜਾਣਾ ਵੱਡੀ ਗੱਲ ਨਹੀਂ, ਜੀਊਂਦੇ ਜੀਅ ਮਰਨਾ ਔਖਾ ਹੈ।
੮੨