ਪੰਨਾ:ਜੀਵਨ ਲਹਿਰਾਂ.pdf/8

ਇਹ ਸਫ਼ਾ ਪ੍ਰਮਾਣਿਤ ਹੈ


ਜ਼ੋਰਦਾਰ ਲਹਿਜੇ ਨਾਲ ਗੂੰਜਦੀ ਹੈ ਤੇ ਸੁਣਨ ਵਾਲਿਆਂ ਨੂੰ ਕਦੇ ਹਸਾਉਂਦੀ, ਕਦੇ ਰੁਆਉ'ਦੀ ਤੇ ਕਦੇ ਹੈਰਾਨੀ ਵਿਚ ਪਾ ਦੇਂਦੀ ਹੈ। ਬੇਕਲ ਜੀ ਦੀ ਤਿਖੇ ਵੇਗ ਵਾਲੀ ਰਸਨਾ ਉਨ੍ਹਾਂ ਨੂੰ ਵਾਕ ਰੂਪ ਵਿਚ ਸੁਣਨ ਲਈ ਬੇਕਲ ਹੋ ਰਹੇ ਕੰਨਾਂ ਲਈ ਰੂਪ ਧਾਰੀ ਕਰ ਦੇਂਦੀ ਹੈ। ਜੇ ਆਪ ਦੀ ਰਚਨਾ ਦੀ ਕਦਰ ਕੀਤੀ ਜਾਵੇ ਤਾਂ ਆਸ ਹੋ ਸਕਦੀ ਹੈ ਕਿ ਚਾਉ ਹੋਰ ਵਧੇ ਤੇ ਇਹ ਚਾਉ ਹੁਲਾਰਾ ਦੇਣਹਾਰ ਹੋ ਜਾਵੇ।’

ਉਸੇ ਅਰਸ਼ੀ ਦਰਸ਼ਨ ਦੀ ਜਾਣ ਪਛਾਣ ਲਿਖਦਿਆਂ ਸ੍ਰੀ ਮਾਨ ਪ੍ਰਿੰਸੀਪਲ ਸ. ਸ. ਅਮੋਲ ਜੀ ਨੇ ਮੰਨਿਆ ਹੈ ਕਿ "ਇਨ੍ਹਾਂ ਨੂੰ ਲੋਕ 'ਸਟੇਜ ਦਾ ਮਾਲ' ਕਹਿਣ ਲਗ ਪਏ" "ਬੇਕਲ ਜੀ ਨੌਜਵਾਨ ਦਿਲ ਅੰਦਰ ਤੜਪ ਰਖਦੇ ਹਨ ਤੇ ਸਹਿਜ ਸੁਭਾਏ ਲਿਖ ਸਕਦੇ ਹਨ।"

ਇਸ ਸਾਲ ਬੇਕਲ ਪੰਜਾਬੀ ਮਾਤਾ ਦਾ ਦੂਜਾ ਨਜ਼ਰਾਨਾ "ਜੀਵਨ ਲਹਿਰਾਂ" ਪੇਸ਼ ਕਰ ਰਿਹਾ ਹੈ ਜਿਸ ਵਿਚ ੨੯-੩੦ ਓਹ ਕਵਿਤਾਵਾਂ ਹਨ ਜਿਨ੍ਹਾਂ ਨੂੰ ਸਟੇਜਾਂ ਤੋਂ ਸੁਣਾ ਸੁਣਾ ਕੇ ਇਨਾਮ, ਤਗਮੇ ਤੇ ਵਾਹਵਾ ਦੀ ਦਾਦ ਹਾਸਲ ਕਰਦਾ ਰਿਹਾ ਹੈ । ਜੇ ਮੈਂ ਇਨ੍ਹਾਂ ਕਵਿਤਾਵਾਂ ਦੀ ਸਿਫ਼ਤ ਕਰਾਂ ਤਾਂ ਆਪਣੇ ਮੂੰਹੋਂ ਮੀਆਂ ਮਿਠੂ ਬਣਨ ਵਾਲੀ ਗੱਲ ਹੋਵੇਗੀ ਇਸ ਲਈ ਬੇਕਲ ਦੇ ਉਸਤਾਦ (ਅਮੋਲ ਸਾਹਿਬ) ਦੇ ਮੂੰਹੋਂ ਹੀ ਦਸਦਾ ਹਾਂ ਆਪ ਦਸਦੇ ਹਨ ਕਿ "ਪੀਆ ਦੀ ਜੋਗਨ" [ਸਫਾ ੫੨] ਨੇ ਉਨ੍ਹਾਂ ਦੇ ਅੱਥਰੂ ਡੋਲ੍ਹ ਦਿਤੇ, ਇਸ ਨੂੰ ਉਨ੍ਹਾਂ ਨੇ ਪੰਜ ਸਤ ਵਾਰ ਮੁੜ ਮੁੜ ਕੇ ਸੁਣਿਆ ਤੇ ਹਰ ਵਾਰੀ ਉਹੋ ਅਸਰ ਹੁੰਦਾ ਰਿਹਾ। ਮੇਰੇ ਨਾਲ ਦੀ ਕੋਠੀ ਵਿੱਚ ਇਕ ਉੱਚ ਕੋਟੀ ਦੇ ਪਾਰਖੂ ਵਿਦਵਾਨ ਸਰਦਾਰ ਚੰਨਣ ਸਿੰਘ ਜੀ ਜੇਠੂ ਵਾਲੀਏ ਰਹਿੰਦੇ ਹਨ, ਉਹ ਫੁਰਮਾਉਂਦੇ ਹਨ ਕਿ ਕਰੀਬਨ ਸਾਰੀਆਂ ਕਵਿਤਾਵਾਂ ਵਿੱਚ ਚੋਭਾ ਵਾਲੇ ਟੋਟੇ ਮਿਲਦੇ ਹਨ, ਪਰ "ਮੈਂ ਨਹੀਂ ਤੇਰੇ ਬਰ ਦੀ ਰਾਂਝਣ" (ਸਫਾ ੪੧) ਵਾਲੀ ਕਵਿਤਾ ਨੇ ਉਨ੍ਹਾਂ ਨੂੰ ਕਾਫੀ ਖਿੱਚ ਪਾਈ ਹੈ। ਜੇ ਬੇਕਲ ੨੬-੨੭ ਬਰਸ ਦੀ ਉਮਰ ਵਿਚ ਇਹ