ਪੰਨਾ:ਜੀਵਨ ਲਹਿਰਾਂ.pdf/73

ਇਹ ਸਫ਼ਾ ਪ੍ਰਮਾਣਿਤ ਹੈ

ਝੋਲੀ ਪਾ ਕੇ ਢਾਹੀ ਹਜ਼ਾਰ ਪੂਰਾ,
ਲੜ ਆਪਣੇ ਨਾਰ ਲੁਆ ਆਂਦੀ।
ਦਿਲ ਵਿਚ ਸਮਝਿਆ ਸੱਪ ਨੂੰ ਸੱਪ ਲੜਿਐ,
'ਦੌਲਤ' ਦੇ ਕੇ 'ਲਛਮੀ' ਵਟਾ ਆਂਦੀ।

ਓਸ ਨਵੀਂ ਵਿਆਹੀ ਦੇ ਚੂੜੇ ਉੱਤੇ,
ਆ ਕੇ ਓਸ ਦੇ ਦਿਲ ਦੀ ਅੱਗ ਰਹਿ ਗਈ।
ਖੁਸ਼ੀ ਨਾਲ ਹੀ ਮਰ ਗਿਆ ਓਹ ਭਾਈਆ,
ਭਰੀ ਹਿਰਸ਼ਾਂ ਦੀ ਮੂੰਹ ਵਿਚ ਝੱਗ ਰਹਿ ਗਈ।
ਰਿਹਾ ਪੁੱਤਾਂ ਦੇ ਪਾਸ ਵੀ ਰੱਬ ਦਾ ਨਾਂ,
ਉਮਰਾਂ ਰੋਣ ਨੂੰ ਓਹ ਅਲੱਗ ਰਹਿ ਗਈ।
ਸਿਰ ਤੇ ਸੜਿਆ ਜਾ ਕਿਸੇ ਮਸਾਨ ਅੰਦਰ,
ਸਿਰਫ ਕਿੱਲੀ ਉਤੇ ਟੰਗੀ ਪੱਗ ਰਹਿ ਗਈ।

ਪੁੱਤਾਂ, ਪੋਤਿਆਂ ਮਾਰੀਆਂ ਆਣ ਢਾਵਾਂ,
ਉੱਕਾ ਕਰ ਗਿਆ ਏਂ ਖਾਕਸ਼ਾਹ ਭਾਈਆ!
ਧੌਲੇ ਝਾਟੇ ਇਹ ਕੀ ਕਰਤੂਤ ਕੀਤੀ?
ਮੂੰਹ ਮਿੱਟੀ ਤੇ ਸਿਰ ਵਿਚ ਸੁਆਹ ਭਾਈਆ!

੭੩