ਸ਼ੀਸ਼ਾ
ਸ਼ਾਹ ਸਿਕੰਦਰ ਮੂੰਹ ਵੇਖਣ ਨੂੰ, ਆਪਣਾ ਜਦ ਸਧਰਾਇਆ। ਸੋਚ ਸਮੁੰਦਰੋਂ ਕਾਰੀਗਰ ਇਕ, ਸ਼ੀਸ਼ਾ ਕੱਢ ਲਿਆਇਆ। ਪੋਚਾ ਫੇਰ ਸਵੱਛਤਾ ਵਾਲਾ, ਰੱਬ ਨੇ ਆਪਣੇ ਹੱਥੀਂ; ਮੂੰਹ ਵੇਖਣ ਨੂੰ ਪਰ ਉਸ 'ਬੇਕਲ', ਸ਼ੀਸ਼ਾ ਕਵੀ ਬਣਾਇਆ।
੫੮