ਪੰਨਾ:ਜੀਵਨ ਲਹਿਰਾਂ.pdf/57

ਇਹ ਸਫ਼ਾ ਪ੍ਰਮਾਣਿਤ ਹੈ

ਦੋਹਾਂ ਤੇ ਪਰਦਾ ਪੈ ਗਿਆ।
ਲਾਸ਼ੇ ਨਾਲ ਲਾਸ਼ੇ ਖਹਿ ਗਏ।
ਦੁੱਖੜੇ ਦੁਹਾਂ ਨੂੰ ਭੁਲ ਗਏ।
ਹਾਂ! ਹਾਂ!! ਨਸੀਬੇ ਖੁਲ੍ਹ ਗਏ।

ਦੋਹਾਂ ਮੁਰਾਦਾਂ ਪਾਈਆਂ।
ਤਾਂ ਜੰਗਲ ਦੇ ਵਧਾਈਆਂ,
ਪੱਤਿਆਂ ਨੇ ਗਿੱਧਾ ਪਾਇਆ,
ਫੁਲ ਲੈ ਕੇ ਪਰੀਆਂ ਆਈਆਂ।
ਕਬਰ ਤੇ ਫੁੱਲ ਚੜ੍ਹਾਏ ਨੇ।
ਪਰੀਆਂ ਨੇ ਫੁੱਲ ਬਰਸਾਏ ਨੇ!

ਖਿੜ ਖਿੜ ਕੇ ਬੱਦਲ ਹੱਸ ਪਏ।
ਵਸਨੇ ਸੀ ਜਿਹੜੇ ਵਸ ਪਏ।
ਦੇਂਦੇ ਹੋਏ ਮੁਬਾਰਕਾਂ,
ਸਭ ਏਧਰ ਓਧਰ ਨਸ ਪਏ।
ਹੁਣ ਥੋੜ੍ਹੀ ਬਾਕੀ ਰਾਤ ਏ।
"ਬੇਕਲ" ਬੜੀ ਪਰਭਾਤ ਏ।

੫੭