ਪੰਨਾ:ਜੀਵਨ ਲਹਿਰਾਂ.pdf/56

ਇਹ ਸਫ਼ਾ ਪ੍ਰਮਾਣਿਤ ਹੈ

ਬੱਦਲ ਵੀ 'ਬੇਕਲ' ਹੋਣ ਲਗੇ।
ਰੋਂਦੀ ਨੂੰ ਵੇਖ ਕੇ ਰੋਣ ਲਗੇ।
ਦੁਖੀਆਂ ਕਰਮਾਂ ਦੀ ਮਾਰੀ ਦਾ,
ਮੂੰਹ ਕਣੀਆਂ ਦੇ ਨਾਲ ਧੋਣ ਲਗੇ।
ਬਰ ਥਰ ਏ ਕੰਬੀ ਸੱਥਰ ਸੀ।
ਸਭ ਰੋਣ ਲੱਗ ਪਏ ਪੱਥਰ ਵੀ।

ਜਦ ਰੋਂਦੀ ਰੋਂਦੀ ਰਹਿ ਗਈ।
ਪੱਲਾ ਪਾ ਗਲ ਵਿਚ ਬਹਿ ਗਈ।
ਇਹਦੀਆਂ ਆਹਾਂ ਦਾ ਅਸਰ ਸੀ,
ਉਸ ਦੀ ਕਬਰ ਵੀ ਢਹਿ ਗਈ।
ਮੁਰਦੇ ਨੇ ਖਫਣ ਲਾਹ ਦਿਤਾ।
ਇਸ ਨੂੰ ਦੀਦਾਰ ਆ ਦਿਤਾ।

ਸੀਨੇ ਨਾਲ ਉਹਨੇ ਲਾ ਲਈ।
ਗਲਵਕੜੀ ਉਸ ਨੇ ਪਾ ਲਈ।
ਤੂੰ ਤੋੜੀ ਪਰ ਮੈਂ ਪਿਆਰਿਆ,
ਨਾ ਤੋੜੀ, ਤੋੜ ਨਿਭਾ ਲਈ।
ਪੂਰੀ ਕਰ ਇਹਨੇ ਚਾਹ ਲਈ।
ਰੂਹ ਨੇ ਵੀ ਆਪਣੀ ਰਾਹ ਲਈ।

ਇਹ ਖੜੇ ਖਲੋਤੇ ਰਹਿ ਗਏ।
ਦੋਵੇਂ ਕਬਰ ਵਿਚ ਢਹਿ ਗਏ।

੫੬