ਪੰਨਾ:ਜੀਵਨ ਲਹਿਰਾਂ.pdf/47

ਇਹ ਸਫ਼ਾ ਪ੍ਰਮਾਣਿਤ ਹੈ

ਖੇਹ ਆਪਣੇ ਹਥੀਂ ਹੈ ਆਪੇ ਉਡਾਈ,
ਸਚੀ ਖੁਸ਼ੀ ਹੈ ਸਚਿਆਈਆਂ ਨੇ ਪਾਈ,
ਅੱਗ ਆਪੇ ਢੋਲੀ ਏ ਦੱਬੀ ਦਬਾਈ,
ਸ਼ਾਲਾ! ਜੇ ਲੱਗੀ ਏ ਲੱਗੀ ਰਹਿਣ ਦੇ,
ਮਸਾਂ ਮਾਰ ਵੱਗੀ ਏ ਵੱਗੀ ਰਹਿਣ ਦੇ,
ਹੋਇਆ ਕੀ ਜੇ ਦੁਨੀਆਂ ਦੀ ਦੁਨੀਆਂ ਨਹੀਂ ਮੈਂ?
ਮੇਰੇ ਤੇ ਲੋਕਾਂ 'ਚ ਇਹੋ ਫਰਕ ਹੈ:-
ਉਨਾਂ ਦੇ ਨੇ ਸਭ ਐਬ ਪੈਸੇ ਲਕੋਏ,
ਮੈਂ ਨੰਗਾ ਹਾਂ ਸਭ ਐਬ ਨੰਗੇ ਨੇ ਹੋਏ।

ਦੁਨੀਆਂ ਦੇ ਭਾਣੇ ਮੈਂ ਅਕਲੋਂ ਹਾਂ ਕੱਚਾ,
ਦੁਨੀਆਂ ਦੇ ਭਾਣੇ ਮੈਂ ਮੂਲੋਂ ਹਾਂ ਬੱਚਾ,
ਬੱਚੇ ਜਿਹਾ ਹੁੰਦਾ ਕੋਈ ਨਹੀਂ ਸੱਚਾ,
ਸੱਚੀ ਤੇ ਸੁੱਚੀ ਏ ਬੱਚੇ ਦੀ ਦੁਨੀਆਂ।
ਧੰਨ ਭਾਗ (ਮੈਨੂੰ) ਬੱਚਾ ਕਹੇ ਜੇ ਲੁਕਾਈ,
ਮੇਰੇ ਤੇ ਲੋਕਾਂ 'ਚ ਇਹੋ ਫਰਕ ਹੈ:-
ਉਹ ਲੋੜਣ ਸਦਾ ਵੱਡਾ, ਉੱਚਾ ਬਣਨ ਨੂੰ,
ਮੈਂ ਲੋੜਾਂ ਸਦਾ ਬੱਚਾ, ਸੁੱਚਾ ਬਣਨ ਨੂੰ।

ਦੁਨੀਆਂ ’ਚ ਜਦ ਕਿ ਨਹੀਂ ਮੇਰਾ ਕੋਈ,
ਮਿਲਦੀ ਕਿਤੇ ਵੀ ਨਹੀਂ ਜਦ ਕਿ ਢੋਈ,
ਹੋਇਆ ਕੀ ਜੇ ਮੂੰਹ ਤੋਂ ਲਾਹ ਲਈ ਲੋਈ?
ਦੁਖਦਾਈ ਵੱਡੀ ਗਰੀਬੀ ਨਹੀਂ ਆਉਣੀ;
ਦੁਖਦਾਈ ਪਰ ਹੈ ਗ਼ਰੀਬੀ ਲੁਕਾਉਣੀ।
ਹੁਣ ਦਸੋ ਭਾਂਡਾ ਕੋਈ ਕਿਹੜਾ ਭੰਨੂ?

੪੭