ਪੰਨਾ:ਜੀਵਨ ਲਹਿਰਾਂ.pdf/46

ਇਹ ਸਫ਼ਾ ਪ੍ਰਮਾਣਿਤ ਹੈ

ਅਭੜਵਾਹੀਆਂ

ਸਾਕੀ! ਮੈਂ ਦੁਨੀਆਂ 'ਚ ਦੁਨੀਆਂ ਹੋ ਵਸਦਾ,
ਕਦੇ ਆਪਣੇ ਐਬਾਂ ਤੇ ਜੇ ਕਰ ਨਾ ਹਸਦਾ,
ਨਾ ਖ਼ੁੱਦ ਐਬ ਆਪਣੇ ਜੇ ਗਿਣ ਗਿਣ ਕੇ ਦਸਦਾ,
ਪਤਾ ਕੀ ਸੀ ਮੇਰੀਆਂ ਬੁਰਾਈਆਂ ਦਾ ਤੈਨੂੰ?
ਪਤਾ ਕੀ ਸੀ ਮੇਰੀਆਂ ਸਚਾਈਆਂ ਦਾ ਤੈਨੂੰ?
ਖੋਟਾ ਹਾਂ, ਪਰ ਦਿਲ ਚ ਖੋਟਾ ਨਹੀਂ ਮੈਂ।
ਮੇਰੇ ਤੇ ਲੋਕਾਂ 'ਚ ਇਹੋ ਫ਼ਰਕ ਹੈ:-
ਉਨ੍ਹਾਂ ਵਾਂਙ ਮੈਂ ਵੀ ਹਾਂ,ਪਾਪਾਂ ਦਾ ਭਾਗੀ,
ਉਹ ਮਚਲੇ ਨੇ ਗੁੰਗੇ, ਮੈਂ ਕਮਲਾ ਹਾਂ ਰਾਗੀ।

੪੬