ਪੰਨਾ:ਜੀਵਨ ਲਹਿਰਾਂ.pdf/41

ਇਹ ਸਫ਼ਾ ਪ੍ਰਮਾਣਿਤ ਹੈ

ਮੈ ਨਹੀਂ ਤੇਰੇ ਬਰ ਦੀ ਰਾਂਝਣ

ਮੈਂ ਨੱਚਾਂ ਵੇ ਪੁਤਲੀ ਵਾਂਗੂੰ,
ਤਾਰ ਫੜੀ ਹੱਥ ਤੇਰੇ।
ਜਿੱਦਾਂ ਚਾਹੇਂ, ਆ ਨਚਾਏਂ,
ਵਸ ਨਹੀਂ ਕੁਝ ਮੇਰੇ।

ਰਾਂਝਣ ਆਖ ਨ ਬਰਦੀ ਮੈਨੂੰ,
ਮੈਂ ਨਹੀਂ ਤੇਰੇ ਬਰ ਦੀ।
ਮੈਂ ਨਹੀਂ ਤੇਰੇ ਬਰ ਦੀ ਰਾਂਝਣ,
ਮੈਂ ਨਹੀਂ ਤੇਰੇ ਬਰ ਦੀ।

੪੧