ਪੰਨਾ:ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ.pdf/55

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ

੫੩

ਤੀਜਾ ਜੱਥਾ-ਬਾਬਾ ਕਾਹਨ ਸਿੰਘ ਤੇ ਬਿਨੋਦ ਸਿੰਘ ਭੁੱਲੇ - ਸਾਹਿਬਜ਼ਾਦ, ਗੋਇੰਦਵਾਲੀਆ ਦੀ ਅਗਵਾਈ ਵਿਚ ਰੱਖਿਆ।

ਚੌਥਾ ਜੱਥਾ-ਇਸ ਦੀ ਅਗਵਾਈ ਦਸੌਂਧਾ ਸਿੰਘ ਨੂੰ ਦਿੱਤੀ ।

ਪੰਜਵਾਂ ਜੱਥਾ-ਪੰਜਵੇਂ ਜਥੇ ਦੀ ਜਥੇਦਾਰੀ ਵੀਰ ਸਿੰਘ ਤੇ ਜੀਵਣ ਸਿੰਘ ਰੰਗਰੇਟਿਆਂ ਨੂੰ ਸੌਂਪੀ ।

ਨਵਾਬ ਜੀ ਦੀ ਇਸ ਵਿਉਂਤ ਅਨੁਸਾਰ ਅਗੇ ਜਾ ਕੇ ਪੰਜ ਇਹ ਅਤੇ ਸੱਤ ਹੋਰ ਜੱਥੇ ਮਿਲ ਕੇ ੧੨ ਮਿਸਲਾਂ* ਦੇ ਨਾਂ ਪਰ ਪਰਸਿੱਧ ਹੋਏ ।✝


*ਮਿਸਲ ਅਰਬੀ ਸ਼ਬਦ ਹੈ ਜਿਸ ਦੇ ਅਰਥ ਬਰਾਬਰੀ ਦੇ ਹਨ | ਪੁਰਾਤਨ ਸਾਖੀਆਂ ਤੋਂ ਇਹ ਵੀ ਪਤਾ ਮਿਲਦਾ ਹੈ ਕਿ ਜਦ ਮਿਸਲਾਂ ਹੋਂਦ ਵਿਚ ਆਈਆਂ ਤਾਂ ਮਿਸਲਦਾਰਾਂ ਆਪਣੇ ਲਈ ਇਲਾਕੇ ਤੋਂ ਪਿੰਡ ਮੱਲਣੇ ਅਰੰਭ ਦਿੱਤੇ ਜਿਸ ਦੇ ਕਾਰਨ ਮਿਸਲਦਾਰਾਂ ਵਿਚ ਹੱਦਬਦੀਆਂ ਬਾਰੇ ਝਗੜੇ ਉਪਜ ਪਏ। ਇਸ ਬਧ ਰਹੇ ਵੈਰ ਵਿਰੋਧ ਨੂੰ ਰੋਕਣ ਲਈ ਪੰਥ ਵਲੋਂ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੇ ਜ਼ਿਮੇਂ ਇਹ ਸਵਾ ਲਾਈ ਕਿ ਹਰ ਇਕ ਜਥੇਬੰਦੀ ਦੇ ਕਬਜ਼ ਵਿਚ ਆ ਚੁਕੇ ਇਲਾਕੇ ਦੇ ਪਿੰਡਾਂ ਦੀ ਗਿਣਤੀ ਆਦਿ ਦੀ ਲਿਖਤ ਤਿਆਰ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤੋਸ਼ਾਖਾਨੇ ਵਿਚ ਰੱਖੀ ਜਾਏ । ਇਸ ਤਰਾਂ ਹਰ ਇਕ ਦੇ ਇਲਾਕੇ ਦੀਆਂ ਮਿਸਲਾਂ ਬਣ ਗਈਆਂ । ਜਿਸ ਤੇ ਹੋਰ ਜੱਥ ਦਾ ਨਾਂ ਉਸ ਮਿਸਲ ਦੇ ਇਲਾਕੇ ਯਾ ਮਿਸਲਦਾਰ ਦੇ ਨਾਂ ਅਨੁਸਾਰ ਪਰਚਲਤ ਹੋ ਗਿਆ।

ਇਨਾਂ ਬਾਰਾਂ ਜਥੇਬੰਦੀਆਂ ਆਪਣੀਆਂ ਕੁਰਬਾਨੀਆਂ ਤੋਂ ਬਾਹੁਬਲ ਨਾਲ ਖਾਲਸਾ ਪੰਥ ਦੀ ਬੜੀ ਮਹਾਨ ਸੇਵਾ ਕੀਤੀ । ਇਸ ਦੇ ਨਾਲ ਹੀ ਕਈ ਖਾਲਸਾ ਰਾਜ ਸਥਾਪਤ ਕਰ ਲਏ । ਜਿਹਾ ਕਿ, ਸੁਕਰਚੱਕੀਆ ਮਿਸਲ ਦੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਫੁਲਬੰਸੀ ਮਿਸਲ ਦੇ ਪਟਿਆਲਾ, ਨਾਭਾ ਅਤੇ ਜੀਦ ਰਾਜ, ਆਹਲੂਵਾਲੀਆ ਮਿਸਲ ਦਾ ਕਪੂਰਥਲਾ ਅਤੇ ਇਸ ਤਰਾਂ ਕਰੋੜਾਂ ਸਿੰਘ ਮਿਸਲ ਦਾ ਕਲਸੀਆ ਰਾਜ ਜਿਨ੍ਹਾਂ ਵਿਚੋਂ ਛੇਕੜਲ ਪੰਜ ਰਾਜਵਾੜੇ ਅਜੇ ਤਕ ਮੌਜੂਦ ਹਨ । ਇਨਾਂ ਮਿਸਲਾਂ ਨੂੰ ਇਕ ਨਿਸ਼ਾਨ (ਝੰਡਾ) ਅਤੇ ਇਕ ਇਕ ਧੇਂਸਾ ਦਿੱਤਾ ਗਿਆ । (ਗੋਕਲ ਚੰਦ, ਟਾਂਸਫਾਰਮੇਸ਼ਨ ਆਫ ਸਿਖਇਜ਼ਮ)