ਪੰਨਾ:ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ.pdf/51

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੫੦

ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ

ਰੇਤ-ਥਲਿਆਂ ਵਿਚੋਂ ਜਿਥੇ ਜਿਥੇ ਖਾਲਸੇ ਦਾ ਪਤਾ ਲਗਾ, ਉਥੋਂ ਆਪਣੇ ਆਦਮੀ ਭੇਜ ਕੇ ਸਭ ਨੂੰ ਸ੍ਰੀ ਅੰਮ੍ਰਿਤਸਰ ਮੰਗਵਾ ਲਿਆ।

ਸਾਵਨ ਸੰਮਤ ੧੭੯੧ ਨੂੰ ਦੀਵਾਨ ਦਰਬਾਰਾ ਸਿੰਘ ਗੁਰਪੁਰੀ ਨੂੰ ਕਮਰਕੱਸਾ ਕਰ ਗਿਆ। ਹੁਣ ਜਦੋਂ ਲਗਪਗ ਸਾਰੇ ਸਿੰਘ ਅੰਮ੍ਰਿਤਸਰ ਪਹੁੰਚ ਪਏ ਤਾਂ ਨਵਾਬ ਕਪੂਰ ਸਿੰਘ ਨੇ ਸਰਬੱਤ ਖਾਲਸੇ ਨੂੰ ਜਥੇਬੰਦੀ ਵਿਚ ਲਿਆਵਣ ਲਈ ਇਹ ਵਿਉਂਤ ਸੋਚੀ ਤੇ ਖਾਲਸੇ ਨੂੰ ਦੋ ਭਾਗਾਂ ਵਿਚ ਵੰਡ ਦਿੱਤਾ । ਜਿਹੜੇ ਕੁਝ ਵਡੇਰੀ ਉਮਰ ਦੇ ਸਨ ਉਨ੍ਹਾਂ ਦਾ ਨਾਂ 'ਬੁੱਢਾ ਦਲ’ ਅਤੇ ਨੌਜਵਾਨਾਂ ਦੇ ਇਕੱਠ, ਜਿਹੜੇ ੪੦ ਸਾਲ ਦੀ ਆਯੂ ਤੋਂ ਹੇਠ ਸਨ, ਉਨ੍ਹਾਂ ਦਾ ਨਾਂ ‘ਤਰਨਾ ਦਲ` ਰੱਖਿਆ* ।

ਬੁਢੇ ਦਲ ਦੀ ਸੇਵਾ ਗੁਰਦਵਾਰਿਆਂ ਦੀ ਦੇਖ-ਭਾਲ, ਖਾਲਸਾ - ਧਰਮ ਦਾ ਪਰਚਾਰ ਤੇ ਮਨੁੱਖ ਮਾਤਰ ਨੂੰ ਅੰਮ੍ਰਿਤ ਦੀ ਦਾਤ ਲਈ ਫੇਰਨਾ ਕਰਨੀ, ਗੁਰ ਮਰਯਾਦਾ ਦੀ ਪਵਿੱਤਰਤਾ ਨੂੰ ਮਿਲਾਵਟ ਸੁਰਖਿਤ ਰਖਣਾ । ਲੋੜ ਪੈਣ ਪੁਰ ਤਰਨੇ ਦਲ ਨਾਲ ਮੋਢ # ਸੰਗਰਾਮਾਂ ਵਿਚ ਤੇਗਾਂ ਮਾਰਨੀਆਂ ।

ਤਰਨੇ ਦਲ ਦਾ ਮੁੱਖ ਕੰਮ, ਦੀਨਾ ਦੁਖੀਆਂ ਦੀ ਸਹਾਇਤਾ ਈ ਮੈਦਾਨ ਜੰਗ ਵਿਚ ਪਹੁੰਚ ਕੇ ਉਨ੍ਹਾਂ ਦੀ ਰੱਖਿਆ ਕਰਨਾ ਅਤੇ ਬਾਹਰਲੇ ਹਮਲਾ-ਆਵਰਾਂ ਤੋਂ ਦੇਸ਼ ਨੂੰ ਆਜ਼ਾਦ ਕਰਾਉਣਾ। ਇਨ੍ਹਾਂ ਦੋਵਾਂ ਦਲਾਂ ਦੀ ਸਮਿਲਤ ਦੇਖ, ਰੇਖ ਦੀ ਸੇਵਾ, ਸਰਬਸੰਮਤੀ ਨਾਲ, ਨਵਾਬ ਕਪੂਰ ਸਿੰਘ ਦੇ ਹੱਥ ਸੌਂਪੀ ਗਈ। ਆਪ ਦੇ ਹੱਥੋਂ ਅੰਮ੍ਰਿਤ-ਪਾਨ ਕਰਨਾ ਬੜਾ ਪਾਵਨ ਮੰਨਿਆਂ ਜਾਂਦਾ ਸੀ ।


  • ਉੱਚ ਤਰਨੇ ਦੇ ਅਰਥ ਨੌਜਵਾਨ ਦੇ ਪਰਿਵਾਰ ਦੇ ਹਨ

✝ਏ ਸ਼ਾਰਟ ਹਿਸਟਰੀ ਆਫ਼ ਦੀ ਸਿੱਖਜ਼, ਛਾ ੧੨੨॥