ਪੰਨਾ:ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ.pdf/39

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੮

ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ

ਸੀ। ਇਸ ਉੱਚ ਜੀਵਨ ਦੀ ਸ਼ਕਤੀ ਨੂੰ ਜੋ ਮਿਟਾਣਾ ਚਾਹੁੰਦੇ ਸਨ ਉਹ ਆਪ ਮਿਟ ਜਾਂਦੇ ਸਨ ! ਇਨ੍ਹਾਂ ਜਰਵਾਣਿਆਂ ਨੇ ਸਿੱਖੀ ਦੇ ਵਾਧੇ ਦੀ ਅਟੱਲ ਲਹਿਰ ਨੂੰ ਕੋਈ ਠੱਲ਼ ਨਾ ਪਾ ਸਕਿਆ ।

ਨਵਾਂ ਘਾਓ

ਸੰਨ ੧੭੩੩ ਈ: ਨੂੰ ਕਪੂਰ ਸਿੰਘ ਖਿੰਡੇ ਹੋਏ ਖਾਲਸੇ ਨੂੰ ਮੁੜ ਇਕੱਠਾ ਕਰਕੇ ਪੰਜਾਬ ਵਲ ਆ ਰਿਹਾ ਸੀ ਤਾਂ ਰੋਪੜ ਦੇ ਲਾਗੇ, ਆਪ ਦਾ ਸ਼ਾਹੀ ਗਸ਼ਤੀ ਫ਼ੌਜ ਨਾਲ ਸਾਹਮਣਾ ਹੋ ਪਿਆ | ਜਿਸ ਵਿਚ ਦੁਵੱਲੀਓਂ ਅੰਧਾ-ਧੁੰਦ ਤੇਗਾਂ ਚੱਲੀਆਂ । ਕਪੂਰ ਸਿੰਘ ਦਾ ਜੱਥਾ ਆਪਣੀਆਂ ਜਾਨਾਂ ਤੋਂ ਹੱਥ ਧੋ ਕੇ, ਵੈਰੀ ਦੇ ਗਲੇ ਜਾਂ ਪਿਆ ਜਿਸ ਨਾਲ ਸ਼ਾਹੀ ਸੈਨਾਂ ਦੇ ਆਗੂਆਂ ਨੂੰ ਲੈਣੇ ਦੇ ਦੇਣੇ ਪੈ ਗਏ ਅਰਥਾਤ ਉਹ ਆਪਣੇ ਬਹੁਤ ਸਾਰੇ ਸੈਨਕਾਂ ਦੀਆਂ ਲੋਥਾਂ ਓਥੇ ਹੀ ਛੱਡ ਕੇ ਹਰਨ ਹੋ ਗਏ। ਇਸ ਸੰਗਰਾਮ ਵਿਚ ਕਪੂਰ ਸਿੰਘ ਤੁਰਕ ਸੈਨਾਂ ਦੇ ਮੁਖੀ ਪਰ ਐਸਾ ਕੜਕ ਕੇ ਪਿਆ ਕਿ ਤੇਗ ਦੀ ਇਕੋ ਸੱਟ ਨਾਲ ਉਸ ਦਾ ਕੰਘਾ ਕਰ ਦਿੱਤਾ। ਪਰ ਉਸ ਨੇ ਢਹਿੰਦੇ ਢਹਿੰਦੇ ਆਪਣੀ ਤਲਵਾਰ ਦਾ ਇਕ ਫਿਰਦਾ ਵਾਰ ਕਪੂਰ ਸਿੰਘ ਪਰ ਕੀਤਾ ਜਿਹੜਾ ਸਨਮੁਖ ਆਪ ਦੇ ਮੱਥੇ ਪਰ ਲੱਗਾ ਜੋ ਚੋਖਾ ਡੂੰਘਾ ਸੀ ।

ਆਪ ਦਾ ਫੱਟ ਅਜੇ ਅੱਲਾ ਹੀ ਸੀ ਕਿ ਆਪ ਸਣੇ ਜੱਥੇ ਦੇ ਅੰਮ੍ਰਿਤਸਰ ਪਹੁੰਚ ਗਏ* ।


  • ਸੱਯਦ ਮੁਹੰਮਦ ਲਤੀਫ, ਹਿਸਟਰ ਆਫ਼ ਦੀ ਪੰਜਾਬ, ਸਫਾ ੩੨੩,

ਭਾਈ ਰਤਨ ਸਿੰਘ ਭੰਗੂ, ਪ੍ਰਾਚੀਨ ਪੰਥ ਪ੍ਰਕਾਸ਼ ਸਵਾ ੨੬੦;

ਗਿਆਨੀ ਗਿਆਨ ਸਿੰਘ, ਪੰਥ ਪ੍ਰਕਾਸ਼, ਸਫਾ ੫੯੦ ।