ਪੰਨਾ:ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ.pdf/30

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘਤ

੨੯

ਤੀਜੀ ਸਫ਼ਲਤਾ

ਮੁਰਤਜ਼ਾ ਖ਼ਾਨ ਉਚਕਜ਼ਈ, ਪ੍ਰਸਿੱਧ ਘੋੜਿਆਂ ਦਾ ਸ਼ਾਹੀ ਸੁਦਾਗਰ ਸੀਂ* | ਇਹ ਹਜ਼ਾਰਾਂ ਦੀ ਗਿਣਤੀ ਵਿਚ ਘੋੜੇ ਤੇ ਹਥਿਆਰ ਅਫ਼ਗਾਨਿਸਤਾਨ, ਵਜ਼ੀਰਸਤਾਨ, ਈਰਾਨ ਅਤੇ ਹੋਰਨਾਂ ਦੂਰ ਦੂਰ ਦੇਸ਼ਾਂ ਤੋਂ ਮੰਗਵਾ ਕੇ ਸ਼ਾਹੀ ਫੌਜ ਲਈ ਹਕੁਮਤ ਪਾਸ ਵੇਚਦਾ ਰਹਿੰਦਾ ਸੀ । ਇਸ ਵਪਾਰ ਵਿਚ ਇਸ਼ ਲੱਖਾਂ ਰੁਪਏ ਕਮਾਏ ਸਨ, ਜਿਸ ਦੇ ਕਾਰਨ ਇਹ ਹਕੂਮਤ ਦਾ ਇਕ ਲੋੜੀਦਾ ਅੰਗ ਮੰਨਿਆਂ ਜਾਂਦਾ ਸੀ । ਅੱਸੂ ਸੰਮਤ ੧੭੮੩ ਦੀ ਗੱਲ ਹੈ ਕਿ ਇਹ


  • ਮਲਮ ਰਹੋ ਕਿ ਮਰਤਜ਼ਾ ਖਾਨ ਕੇਵਲ ਸ਼ਾਹੀ ਸੌਦਾਗਰ ਹੀ ਨਹੀਂ ਸੀ ਸਗੋ ਇਸ਼ ਤੋਂ ਵਧ ਇਸਲਾਮੀ ਹਕੂਮਤ ਦੀ ਸੱਜੀ ਬਾਂਹ ਸੀ । ਇਹ ਜਹਾਦੀ ਜੋਸ਼ ਵਿੱਚ ਸਦਾ ਲਈ ਖਾਲਸੇ ਦੇ ਟਾਕਰਿਆਂ ਵਿਚ ਮੁਹਰੇ ਰਹਿੰਦਾ ਸੀ । ਇਸ਼ ਹਕੂਮਤ ਨੂੰ ਖੁਸ਼ ਕਰਨ ਲਈ ਸੰਨ ੧੭੨੭ ਈਸ਼ਵ ਵਿਚ ਮੋਮੀਨ ਖਾਨ, ਨਾਇਬ ਸਲਤਨਤ ਦੀ ਗਸ਼ਤੀ ਫ਼ੌਜ ਨਾਲ ਮਿਲ ਕੇ ਸਿੰਘ ਦੇ ਸਿਰਾਂ ਦਾ ਸ਼ਿਕਾਰ ਕਰਕੇ ਬੜੀ ਸਿੱਧਤਾ ਪ੍ਰਾਪਤ ਕੀਤੀ ਸੀ । ਇਸੇ ਤਰਾਂ ਭਾਈ ਤਾਰਾ ਸਿੰਘ ਸ਼ਹੀਦ ਪਰ ਦੇ ਚੜਾਈ ਸਮੇਂ, ਇਹ ਸਣੇ ਕੁਝ ਜਹਾਦੀਆਂ ਤੇ ਸਿੰਘਾਂ ਦੇ ਵਿਰੁਧ ਲੜਿਆ ਸੀ। ਛੋਕੜ ਇਹ ਭੀਲੋਵਾਲ ਦੀ ਲੜਾਈ ਵਿਚ ਖਾਲਸੇ ਦੇ ਵਿਰੁਧ ਜਹਾ ਦੀ ਚੜਾਈ ਲੜਦਾ ਹੋਇਆ ਸਿੰਘਾਂ ਦੇ ਹੱਥੋਂ ਮਾਰਿਆ ਗਿਆ ਸੀ । ਖਾਲਸੇ ਨੂੰ ਮੁਰਤਜ਼ਾ ਖਾਨ ਦੇ ਵਿਰੁਧ ਬੜਾ ਕੁਹ ਸੀ। ਸਾਡੇ ਇਤਿਹਾਸ ਵਿਚ ਇਸ ਦੇ ਜਹਾਦੀ ਜੋਸ਼ ਅਤੇ ਗਾਜ਼ੀਆਂ ਨਾਲ ਮਿਲ ਕੇ ਸਿੰਘਾਂ ਵਿਰੁੱਧ ਭੀਲੋਵਾਲ ਦੇ ਜਹਾਦੀ ਜੰਗ ਬਾਰੇ ਇਉਂ ਲਿਖਤ ਮਿਲਦੀ ਹੈ:

ਤਾਜਰ ਮਿਲਯੋ ਮੁਰਤਜ਼ਾ ਖਾਨ ਨੂੰ

ਸਿੰਘਨ ਹਨਨ ਸਵਾਬ ਪਛਾਨ ।

ਫਿਰ ਸਿੰਘਾਂ ਹਥੋਂ ਇਸ ਦੀ ਮੌਤ ਬਾਰੇ ਇਹ ਲਿਖਿਆ ਹੈ:

ਤਾਜਰ ਆਏ ਮੁਰਤਜ਼ਾ ਖਾਨੇ ।

ਕਹੀ ਤਿਆਰੀ ਮੋਤ ਪਰਾਨੇ ।

ਗਿਆਨ ਸਿੰਘ ਪੰਥ ਪ੍ਰਕਾਸ਼ ਸਫ਼ਾ ੫੫੧-੫੬੩