ਪੰਨਾ:ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ.pdf/18

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੀਵਨ ਬ੍ਰਿਤਾਂਤ

ਨਵਾਬ ਕਪੂਰ ਸਿੰਘ ਜੀ

ਦਲਾਂ ਤੇ ਮਿਸਲਾਂ ਦਾ ਬਾਨੀ

ਅਤੇ

ਸਰਬੱਤ ਖਾਲਸੇ ਦੇ ਦਿਲਾਂ ਦਾ ਬਾਦਸ਼ਾਹ

ਜਨਮ

ਸੰਮਤ ੧੭੫੪ ਬਿ: ਦਾ ਸੁਭਾਗ ਵਰੵ, ਸਿੱਖ ਇਤਿਹਾਸ ਵਿਚ ਸਦਾ ਲਈ ਉਜਾਗਰ ਰਹੇਗਾ । ਇਸੇ ਸਾਲ ਉਸ ਮਹਾਨ ਵਿਅੱਕਤੀ ਨੇ ਜਨਮ ਲਿਆ, ਜਿਸਨੇ ਖਾਲਸਾ ਪੰਥ ਦੇ ਨਾਂ ਨੂੰ, ਸੰਸਾਰ ਪਰ ਸੂਰਜ ਵਤ ਪਰਕਾਸ਼-ਮਾਨ ਕਰ ਦਿੱਤਾ । ਆਪ ਦਾ ਜਨਮ ਚੌਧਰੀ ਦਲੀਪ ਸਿੰਘ ਵਿਰਕ ਦੇ ਘਰ, ਪਿੰਡ ਕਾਲੋ ਕੇ, ਪਰਗਨਾਂ ਸ਼ੇਖੁਪੁਰਾ ਵਿਚ ਹੋਇਆ*।

  • ਨਵਾਬ ਕਪੂਰ ਸਿੰਘ ਦੇ ਜਨਮ ਅਤੇ ਜਨਮ-ਭੂਮੀ ਬਾਰੇ ਕੁਝ ਲੇਖਕਾਂ ਨੂੰ ਟਪਲਾ ਲੱਗਾ ਹੈ, ਜਿਨ੍ਹਾਂ ਨੇ ਆਪ ਦਾ ਜਨਮ, ਫੈਜ਼ਲਾਪੁਰ ਦਾ ਲਿਖਿਆ ਹੈ । ਭੁਲੇਖੇ ਦਾ ਕਾਰਨ ਸਪੱਸ਼ਟ ਹੈ ਚੂੰਕਿ ਆਪ ਦੀ ਮਿਸਲ ਦਾ ਨਾ ਫੈਜ਼ਲਪੁਰੀਆ ਮਿਸਲ ਸੀ। ਇਸ ਤੋਂ ਹੀ, ਇਸੇ ਪਿੰਡ ਨੂੰ ਆਪ ਦੀ ਜਨਮ ਭੂਮੀ ਸਮਝ ਲਿਆ ਗਿਆ । ਫੈਜੁਲਾਪੁਰ ਨੂੰ ਆਪ ਨੇ ਢੇਰ ਚਿਰ ਪਿਛੋਂ, ਸੰਮਤ ੧੭੯੦ ਬਿ: (੧੭੩੩ ਈ:) ਵਿਚ ਫਤਹ ਕਰਕੇ ਇਸਦਾ ਨਾਂ ਸਿੰਘ ਪੁਰ ਰੱਖਿਆ ਅਤੇ ਇਸ ਨੂੰ ਆਪਣਾ ਨਿਵਾਸ-ਸਥਾਨ ਸਥਾਪਤ ਕੀਤਾ । ਇਸ ਬਾਰੇ ਅਸਾ ਬਾਬਾ ਆਲਾ ਸਿੰਘ ਜੀ ਵਿਰਕ ਘਰਾਣੇ ਦੇ ਬਜ਼ੁਰਗ ਦੀ ਕਥਨੀ ਨੂੰ ਪ੍ਰਮਾਣੀਕ ਮੰਨਿਆਂ ਹੈ ।