ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/97

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੬੧) ਵੀ ਅਸਰ ਨਹੀਂ ਹੋਇਆਂ { ਰਣਜੀਤ ਕੌਰ ਸੁਲੇਮਾਨ ਨੂੰ ਸ਼ਾਹਜ਼ਾਦੇ ਅਲੀਗੌਹਰ ਦਾ ਹਾਲ ਦਸ ਚੁਕੀ ਹੈ, ਸਿੱਖਾਂ ਦੇ ਹੱਥੋਂ ਏਸ ਕਲੇ ਦੇ ਥੇਹ ਹੋ ਜਾਣ ਦਾ ਡਰਾਵਾ ਦੇ ਚੁਕੀ ਹੈ ਅਤੇ ਕਈ ਭਾਤ ਦੀਆਂ ਸਿੱਖ ਦੇ ਕੇ ਏਸ ਬੁਢੇ ਬਾਬੇ ਨੂੰ ਸਮੱਤ ਦੇਣ ਦਾ ਯਤਨ ਕਰ ਹਟੀ ਹੈ, ਪਰ ‘ਸੁਲੇਮਾਨ ਦੇ ਦਿਲ ਉੱਤੇ ਇਕ ਨਹੀਂ ਲਗਦੀ । ਰਣਜੀਤ ਕੌਰ ਨੂੰ ਏਸ ਗੱਲ ਦੀ ਖਬਰ ਲੱਗ ਚੁੱਕੀ ਹੈ ਕਿ ਉਸਦਾ ਪਾਣਪਤੀ ਦਿਲਜੀਤ ਸਿੰਘ ਵੀ ਏਸੇ ਬੁਢੇ 14 ਦੀ ਕੈਦ ਵਿਚ ਫਸਿਆ ਹੋਇਆ ਸੁਲੇਮਨ ਨੂੰ ਵੀ ਪਤਾ ਲਗ ਗਿਆ ਹੈ ਕਿ ਦਲਜੀਤ ਸਿੰਘ ਏਸਦਾ ਪਤੀ ਹੈ ਅਤੇ ਏਸੇ ਨੂੰ ਲੱਭਣ ਵਾਸਤੇ ਓਹ ਘਰੋਂ ਨਿਕਲ ਹੋਇਆ ਹੈ, ਇਸ ਲਈ ਹੁਣ ਓਹ ਦਲਜੀਤ ਸਿੰਘ ਦਾ ਅਗੇ ਨਾਲੋਂ ਵੀ ਵਧ ਵੈਰੀ ਬਣ ਗਿਆ ਹੈ ਅਤੇ ਉਸਨੂੰ ਬਹੁਤ ਛੇਤੀ ਜਿਨੇ ਦੋਜ਼ਖ ਦੀ ਭੇਟਾ ਚਾੜਕੇ ਆਪਣੇ ਰਾਹ ਵਿਚੋਂ ਉਸਦਾ ਕੰਡਾ ਦੂਰ ਕਰ ਦੇਣਾ ਚਾਹੁੰਦਾ ਹੈ । ਰਣਜੀਤ ਕੌਰ ਦੇ ਇਨਕਾਰ ਨੇ ਸੁਲੇਮਾਨ ਨੂੰ ਹੁਣ ਰਣਜੀਤ ਕੌਰ ਉਤੇ ਸਖਤੀ ਕਰਨ ਲਈ ਪ੍ਰੇਰ ਦਿੱਤਾ ਹੈ ਅਤੇ ਉਸਨੇ ਰਣਜੀਤ ਕੌਰ ਨੂੰ ਸੋਚਣ ਵਾਸਤੇ ਅੱਠਾਂ ਦਿਨ ਦੀ ਮੋਹਲਤ ਦੇ ਕੇ ਉਸ ਕੋਠੜੀ ਵਿਚ ਬੰਦ ਕਰ ਦਿੱਤਾ ਹੈ ਜੇਹੜੀ ਕਿ ਕੈਦੀਆਂ ਨੂੰ ਡਰਾਉਣ ਧਮਕਾਉਣ ਦੇ ਕੰਮ ਆਉਂਦੀ ਹੈ, ਨਾਲ ਹੀ ਉਸਨੇ ਏਹ ਭੀ ਆਖ ਦਿੱਤਾ ਹੈ ਕਿ ਜੇ ਰਣਜੀਤ ਕੌਰ ਅੱਠ ਦਿਨਾਂ ਦੇ ਮਗਰੋਂ ਵੀ ਏਸੇ ਤਰਾਂ ਇਨਕਾਰ ਕਰੇਗੀ ਤਾਂ ਉਸਨੂੰ ਵੀ ਜਿੰਨੇ ਸਖ, ਦੀ ਭੇਟ ਚੜਾ ਦੱਤ