ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/65

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੫੯). · ਜੇ ਸਾਰੇ ਜਹਾਨ ਦੇ ਲੋਕਾਂ ਦਾ ਰੱਬ ਇੱਕੋ ਹੈ ਤਾਂ ਉਹ ਮੁਸਲਮਾਨਾਂ ਨੂੰ ਏਹ ਅਗਜਾਂ ਕਿਸ ਤਰਾਂ ਦੇ ਸਕਦਾ ਹੈ ਕਿ ਉਹ ਉਸ ਦੇ ਹੀ ਪੈਦਾ ਕੀਤੇ ਹੋਏ ਹੋਰਨਾਂ ਲੋਕਾਂ ਉਤੇ ਧੱਕੇ ਅਤੇ ਜ਼ੁਲਮ ਪਏ ਕਰਨ ? ਤੁਸੀਂ ਕਹਿੰਦੇ ਹੋ ਕਿ ਰੱਬ ਨੂੰ ਮੋਮਨ ਪਯਾਰੇ ਹਨ, ਜੇਕਰ ਏਹ ਠੀਕ ਹੋਵੇ ਤਾਂ ਰੱਬ ਆਪਣੇ ਸੁਰਜ, ਚੰਦ, ਹਵਾ ਅਤੇ ਪਾਣੀ ਵਰਗੀਆਂ ਨਿਆਮਤਾਂ ਮੁਸਲਮਾਨਾਂ ਤੋਂ ਬਿਨਾਂ ਹੋਰਨi ਨੂੰ ਕਦੇ ਨਾਂ ਦੇਵੇਂ । ਫੇਰ ਤੁਸੀਂ ਕਿਹਾ ਹੈ ਕਿ ਸਾਰੇ ਮੁਸ ਮਾਨ ਬਹਿਸ਼ਤਾਂ ਵਿਚ ਪੈਣਗੇ, ਪਰ ਏਹ ਗਲ ਤੁਹਾਡੀ ਬਿਲਕੁਲ ਝੂਠੀ ਹੈ,ਜੇਕਰ ਮੁਸਲਮਾਨ ਬਣ ਜਾਣ ਨਾਲ ਹੀ ਲੋਕ ਬਹਿਸ਼ਤੇ ਦੇ ਅਧਿਕਾਰੀ ਹੋ ਜਾਂਦੇ ਤਾਂ ਤੁਹਾਡੇ ਹਸ਼ਰਤ ਵੀ ਤੁਹਾਨੂੰ ਨਮਾਜ਼, ਰੋਜ਼ੇ, ਹੱਜ ਅਤੇ ਜ਼ਕਾਤ ਦੇ ਬੰਧਨ ਕਿਉ ੫ ਜਾਂਦੇ ? ਕਾਜ਼ੀ ਜੀ ! ਅਦਲ ਦੀ ਕੁਰਸੀ ਤੇ ਬੈਠਕੇ ਹਠ ਧਰਮੀ ਅਤੇ ਝੂਠੇ ਤਅੱਸਬ ਦੇ ਓਹਲੇ ਲੋਕਾਂ ਉੱਤੇ ਜ਼ੁਲਮ ਕਰਨਾ ਛਡ ਦਿਓ, ਅਮਲ ਬਿਨਾਂ ਸੰਸਾਰ ਦਾ ਕੋਈ ਆਦਮੀ ਵਾਹਿਗੁਰੂ ਦਾ ਪਯਾਰੇ ਨਹੀਂ ਬਣ ਸਕਦਾ | ਸਾਡੇ ਸਤਿਗੁਰੁ ਜੋ ਸਾਰੇ ਸੰਸਾਰ ਦੇ ਤਾਰਨ ਲਈ ਆਏ ਸਨ ਅਤੇ ਜਿਨ੍ਹਾਂ ਦੇ ਉਪਦੇਸ਼ ਹਿੰਦੂਆਂ ਤੇ ਮੁਸਲਮਾਨਾਂ ਸਭ ਲਈ ਇੱਕੋ ਜੇਹੇ ਸੜੇ ਹੁੰਦੇ ਹਨ ਤੁਹਾਡੇ ਵਰਗੇ ਪੱਕੇ ਮੁਹੰਮਦੀਆਂ ਲਈ ਫ਼ਰਮਾਂ ਗਏ ਹਨ ਕਿ: ਮੁਸਲਮਾਨ ਕਹਾਵਨ ਮੁਸ਼ਕਲ ਹੋਇ ਤ ਮੁਸਲਮਾਨ ਕਹਾਵੈ । ਅਤੇ ਮੁਸਲਮਾਨ ਬਣਨ ਲਈ ਉਹ