ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/50

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

{ ੪੪ ) ਕੌੜੇ ਬੋਲ ਵੀ ਨਿਕਲਨਗੇ ! ਰਣਜੀਤ ਕੌਰ-ਹਾਂ ਪਾਪੀ ! ਮੈਨੂੰ ਮੇਰੇ ਭਰਾਵਾਂ ਪਾਸੋਂ ਵਿਛੋੜਕੇ ਏਸ ਕੈਦ ਵਿਚ : ਪਾਉਣ ਵਾਲੇ ਤੁਸੀਂ ਹੀ ਹੋ ? ਹੁਣ ਪਤਾ ਲੱਗਾ ਕ ਰੰਤ ਵੇਲੇ ਮੈਨੂੰ ਜੰਗਲ ( ਦਿਸ਼ਾ ) ਆਈ ਨੂੰ ਬਦੋ ਬਦੀ ਫੜ ਕੇ ਮੁਸ਼ਕਾਂ , ਬੰਨਕੇ ਡੋਲੇ ਵਿਚ ਪਾ ਕੇ ਲੈ ਆਉਣ ਵਾਲੇ ਆਦਮੀ ਤੁਹਾਡੇ ਹੀ ਸਨ। ਸ਼ਾਹਜ਼ਾਦਾ-ਹਾਂ, ਹਾਂ,ਓਹ ਆਦਮੀ ਮੇਰੇ ਹੀ ਸਨ, ਮੈਂ ਸੋਚਿਆ ਕਿ ਸਿੱਖ ਜੰਗਲੀਆਂ ਪਾਸ ਤੇਰੇ ਵਰਗੀ ਸੋਨੇ ਦੀ ਚਿੜੀ ਰਹਿਣੀ ਚਾਹੀਦੀ,ਉਜਾੜ ਬੀਆਬਾਨ ਜੰਗਲਾਂ ਵਿਚ ਬੇਅੰਤ ਸੁਗੰਧਤ ਫੁਲ ਉੱਗਦੇ ਹਨ, ਪਰ ਓਹਨਾਂ ਦੀ ਸੁਗੰਧੀ ਤੋਂ ਜੰਗਲ ਦੇ ਡੰਗਰ ਪਸੁ ਕੀ ਲਾਭ ਲੈ ਸਕਦੇ ਹਨ ? ਮੈਂ ਕਿਹਾ ਕਿ ਅਜੇਹਾ ਸੁਗੰਧਤ ਫੁੱਲ ਮੇਰੇ ਵਰਗੇ ਕਦਰਦਾਨ ਪਾਸ ਹੀ ਹੋਣਾ ਸ਼ਹੀਦਾਂ ਹੈ । ਏਹ ਮੇਰ ਗੁਸਤਾਖ਼ੀ ਸੀ ਕਿ ਮੈਂ ਤੈਨੂੰ ਇਸ ਪ੍ਰਕਾਰ ਫੜ ਮੰਗਵਯ, ਪਰ ਹੁਣ ਮੈਂ ਆਪਣੇ ਏਸ ਅਧ ਲਈ ਹੱਥ ਜੋੜ ਕੇ ਖਿਮਾਂ ਮੰਗਦਾ ਹਾਂ । | ਰਣਜੀਤ ਕੌਰ---ਹ ! ਦੁਸ਼ਟ ! ਅਜੇਹਾ ਨੀਚ ਕਰਮ ਕਰਕੇ ਫੇਰ ਮਾਫੀ ਮੰਗਣ ਬੈਠ ਜਾਣਾ ਤੇਰੇ ਵਰਗੇ ਵੀਰਾਂ ਦਾ ਹੀ ਕੰਮ ਹੈ । ਮੁੱਖ ! ਜੇਕਰ ਤੂੰ ਹੁਣ ਵੀ ਮੈਨੂੰ ਏਸ ਕੈਦ ਵਿੱਚੋਂ ਕੱਢ ਕੇ ਓਹਨਾਂ ਹੀ ਜੰਗਲਾਂ ਵਿਚ ਆਪਣੇ ਸ਼ੇਰ ਭਰਾਵ ਪਾਸ ਜਾਣ ਲਈ ਛੱਡ ਦੇਵੇਂ ਤਾਂ ਮੈਂ ਨਾਂ ਕੇਵਲ ਉਨ੍ਹਾਂ ਸਾਰੇ ਅਧ ਹੀ ਸੱਚੇ ਦਿਲੋਂ ਬਖ਼ ਦੇਵਾਗੀ ਸਗੋਂ ਤੇਰੀ ਧੰਨਵਾਦੀ ਵੀ ਹੋਵੇਗੀ ।