ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/46

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੪ ) ਨਾਮੁ ਅਪਾਰੁ॥ਅ ਹੈ ਪਹਿਰ ਇਕ ਹੈ ਲਿਵੈ ਮੰਨੇਨਿ ਹੁਕਮੁ ਅਪਾਰੁ । ਜਨੁ ਨਾਨਕੁ ਮੰਗੈ ਦਾਨੁ ਇਕ ਦੇਹੁ ਦੇਸੁ ਮਨਿ ਪਿਆਰੁ ।। [ ਰਾਮ ਕਲੀ ਵਾਰ ਮਹਲਾ ੫ ਸ਼ਬਦ ਦਾ ਭੋਗ ਪਿਆਂ ਅਜੇ ਦੋ ਚਾਰ ਪਲ ਵੀ ਨਹੀਂ ਹੋਏ ਸਨ ਕਿ ਉਸ ਬਾਲਕਾਂ ਨੂੰ ਪਿੱਠ ਦੇ ਪਾਸੇ ਵੱਲੋਂ ਇਕ ਕੜਾਕੇ ਨਾਲ ਤਖ ਦੀ ਅਵਾਜ਼ ਆਈ । ਜਾਂ ਓਸ ਨੇ ਸਿਰ ਫੇਰ ਕੇ ਤੱਕਿਆਂ ਤਾਂ ਕੰਧ ਵਿਚ ਇਕ ਖੁ ਬੂਹਾ ਨਜ਼ਰ ਆਇਆ ਅਤੇ ਇਕ ਛਿਨ ਭਰ ਵਿਚ ਵੱਡੀਆਂ ਵਡਮੁੱਲੀਆਂ ਹੀਰੇ ਜੜਤੇ ਪੁਸ਼ਾਕਾਂ ਨਾਲ ਸਜਿਆਂ ਸਜਾਇਆ ਇਕ ਸੁੰਦਰ ਮਨੁਖ ਪਯਾਰੀ ਰਣਜੀਤ, ਪਯਾਰੀ ਰਣਜੀਤ ਕਹਿੰਦਾ ਅੰਦਰ ਆ ਵੜਿਆਂ ਅਤੇ ਅਉਦਿਆਂ ਸਾਰ ਅੰਦਰੋਂ ਦਰਵਾਜਾ ਬੰਦ ਕਰ ਲਿਆ । ਓਹ ਬਲਕਾ ਜਿਸ ਨੂੰ ਅਸੀਂ ਹੁਣ ਰਣਜੀਤ ਕੌਰ ਲਿਖਾਂਗ ਉਸ ਮਨੁਖ ਨੂੰ ਦੇਖ ਕੇ ਵੱਡੀ ਅਚਰਜ ਅਤੇ ਵਿਸਮਿਤ ਹੋਈ । ਓਹ ਆਪਣੇ ਦਿਮਾਗ਼ ਦੇ ਅੰਦਰ ਚੰਗੀ ਤਰਾਂ ਖੋਜ ਕਰਦੀ ਹੈ ਅਤੇ ਬਤੇਰਾ ਯਾਦ ਕਰਦੀ ਹੈ ਪਰ ਓਸਨੂੰ ਬਿਲਕੁਲ ਯਾਦ ਨਹੀਂ ਆਉਂਦਾ ਕਿ ਏਸ ਮਨਖ ਨੂੰ ਓਸ ਨੇ ਕਦੀ ਦੇfਖ ਹੋਵੇ। ਓਧਰ ਓਹ ਮਨਖ ਏਸ ਦੇ ਮੰਦਰ ਚੇਹਰੇ ਵਲ ਵੱਡੀ ਢਾਹ ਨਾਲ ਆਪਣੀਆਂ ਬੇਸਬਰੀ ਭਰੀਆਂ ਅੱਖੀਆਂ ਦੇ ਪਾ ਕੇ ਤੱਕ ਰਿਹਾ ਹੈ ਅਤੇ ਕਹਿ ਰਿਹਾ ਹੈ ਪਯਾਰੀ ਰਣਜੀਤ ਕੀ ਹਾਲ ਹੈ ? ਕੀ ਤੂੰ ਅਜੇ ਤਕ ਕੁਝ ਖਧਾ ਨਹੀਂ ?