ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/22

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬)

ਮੇਰੇ ਗੁਰੂ ਦੇ ਲਾਲ! ਤੇਰਾ ਗੁਰੂ ਗੁਰੂ ਨਾਨਕ ਹੈ ਜੋ ਪੂਰਾ ਗੁਰੂ ਹੈ, ਅਤੇ ਜੇਕਰ:-

"ਨਾਨਕ ਸਤਿਗੁਰੁ ਭੇਟੀਐ ਪੂਰੀ ਹੋਵੇ ਜੁਗਤਿ"

ਤਾਂ


"ਹਸੰਦਿਆ ਖੇਲੰਦਿਆ,ਪੈਨੰਦਿਆ, ਖਾਵੰਦਿਆ,
ਵਿਚੇ ਹੋਵੈ ਮੁਕਤ"।

ਖਬਰਦਾਰ! ਪੂਰੇ ਗੁਰੂ ਨਾਨਕ ਦਾ ਸਿੱਖ ਹੋ ਕੇ ਜੰਗਲਾਂ ਵਿਚ ਟੱਕਰਾਂ ਮਾਰਨ ਦਾ ਵਹਿਮ ਆਪਣੇ ਦਿਲ ਵਿਚ ਨਾਂ ਵੜਨ ਦੇਵੀਂ।

ਏਹ ਬਚਨ ਆਖ ਸੰਤ ਚੁਪ ਕਰ ਗਏ, ਪਰ ਓਹਨਾਂ ਦੇ ਏਹ ਥੋੜੇ ਜੇਹੇ ਬਚਨ ਹੀ ਮੇਰੀ ਕਾਯਾਂ ਪਲਟ ਗਏ। ਕਿੱਥੇ ਮੇਰੇ ਦਿਲ ਦੇ ਅੰਦਰ 'ਸੰਸਾਰ ਮਿਥਿਆ' ਸਮਝਕੇ ਘਰੋਂ ਨਿਕਲੇ ਰਹਿਣ ਦਾ ਵਹਿਮ ਵੜਿਆ ਹੋਯਾ ਸੀ, ਅਤੇ ਕਿਥੇ ਹੁਣ ਮੈਂ ਆਪਣੀ ਏਸ ਕਰਤੂਤ ਅਤੇ ਭੁਲ ਨੂੰ ਅਨੁਭਵ ਕਰਨ ਲੱਗ ਪਿਆ, ਪਰ ਮੇਰੇ ਸੁਭਾ ਵਿਚ ਮੁਢ ਤੋਂ ਹੀ ਕੁਝ ਅਜੇਹਾ ਢੀਠ ਪੁਣਾ ਰਚਿਆ ਹੋਯਾ ਸੀ ਕਿ ਮੈਂ ਓਹਨਾਂ ਨੂੰ ਫੇਰ ਪੁਛ ਬੈਠਾ "ਮਹਾਰਾਜ! ਜਦ ਸਾਡੇ ਸਤਿ ਗੁਰੂ ਘਰਾਂ ਨੂੰ ਛੱਡ ਕੇ ਬਨਾਂ ਵਿਚ ਵੱਸਣ ਦੀ ਨਖੇਧੀ ਕਰਦੇ ਹਨ ਤਾਂ ਆਪ ਏਸ ਉਜਾੜ ਨੂੰ ਕਿਉਂ ਮੱਲੀ ਬੈਠੇ ਹੋ?"

ਸੰਤ ਮੁਸਕ੍ਰਾ ਕੇ ਕਈ ਪਲ, ਵੱਡੀ ਨੀਝ ਨਾਲ ਮੇਰੇ ਵੱਲ ਤੱਕਦੇ ਰਹੇ, ਫੇਰ ਝੱਟ ਅੰਦਰ ਜਾ ਕੇ ਇਕ ਲੱਕੜ ਦੀ ਸੰਦੂਕੜੀ ਖੋਲ੍ਹਕੇ ਓਸਦੇ ਵਿਚੋਂ ਕੁਝ ਪੁਰਾਣੇ ਕਾਗਤ ਕੱਢ ਲਿਆਏ, ਓਹਨਾਂ ਦਾ ਇਕ ਗੋਲ ਮੁਠਾ