ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/216

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਏਸ ਏਜੰਸੀ ਦੇ ਮੁੱਖ ਪ੍ਰਯੋਜਨ ! (੧) ਪੰਜਾਬੀ ਵਿਚ ਚੰਗੇ ਤੋਂ ਚੰਗੇ, ਸਿੱਖੀ ਜੀਵਨ ਨੂੰ ਸੁਰਜੀਤ ਕਰਨ ਵਾਲੇ, ਉੱਚ ਸਿੱਖਯਾ ਦਾਤੇ ਉੱਤਮ ਉੱਤਮ ਪੁਸਤਕ ਛਾਪ ਕੇ ਪੰਜਾਬੀ ਦੇ ਭੰਡਾਰ ਨੂੰ ਭਰਨਾ। (੨) ਅੰਮਤਸਰ ਤੋਂ ਦੂਰ ਬੈਠੇ ਹਰੇਕ ਸੱਜਣ ਨੂੰ ਉਹਨਾਂ ਦੀ ਲੋੜ ਅਤੇ ਆਗਯਾ ਅਨੁਸਾਰ ਹਰ ਪ੍ਰਕਾਰ ਦਾ ਮਾਲ ਸਸਤਾ, ਸੋਹਣੀ, ਮਨਭਾਉਣਾ ਤੇ ਰਿਐਤ ਵੰਦਾ ਭੇਜਣਾ । (੩) ਆਪਣੇ ਵਿਹਾਰ ਦੀ ਸਚਿਆਈ ਸਫ਼ਾਈ ਤੇ ਸੱਛਤਾਈ ਨਾਲ ਸਾਬਤ ਕਰਨਾ ਕਿ ਸਾਰੀਆਂ ਏਜੰਸੀਆਂ ਇੱਕੋ ਜੇਹੀਆਂ ਨਹੀਂ ਹੁੰਦੀਆਂ। (੪) ਲੱਖਾਂ ਕੋੜਾਂ ਇਸ਼ਤਿਹਾਰ ਛਾਪਕੇ ਆਪਣੇ ਦੇਸ ਤੋਂ ਸੈਂਕੜੇ ਹਜਾਰਾਂ ਕੋਹਾਂ ਦੂਰ ਬੈਠੇ ਸਜਣਾਂ ਨੂੰ ਖਬਰ ਕਰਨੀ ਕਿ ਤੁਹਾਡੀਆਂ ਹਰ ਪ੍ਰਕਾਰ ਦੀਆਂ ਲੋੜਾਂ ਅਤੇ ਹੁਕਮਾਂ ਨੂੰ ਪੂਰਾ ਕਰਨ ਵਾਲੀ ਅਤੇ ਆਪਦੇ ਉਲਾਂਭੇ ਤੋਂ ਡਰਨ ਵਾਲੀ ਅੰਮ੍ਰਿਤਸਰ ਵਿਚ ਇਕ ਦਿਆਨਤਦਾਰ ਤੇ ਸੱਚੀ ਏਜੰਸੀ ਵੀ ਹੈ । ਤੁਹਾਡਾ ਵੀ ਫ਼ਰਜ਼ ਹੈ ਕਿ ਅਪਣੀ ਵਡੀ ਤੋਂ ਵਡੀ ਅਤੇ ਛੋਟੀ ਤੋਂ ਛੋਟੀ ਲੋੜ ਫੌਰਨ ਆਪਣੀ ਏਸ ਏਜੰਸੀ ਵਲ ਲਿਖ ਭੇਜਿਆ ਕਰੋ । ਓਸੇ ਵੇਲੇ ਤਾਮੀਲ ਹੋਵੇਗੀ ॥ ਮੈਨੇਜਰ ਦੀ ਅਕਾਲ ਏਜੰਸੀ) ਅੰਮ੍ਰਿਤਸਰ