ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/207

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੦੧) ਪੇਮ ਅਤੇ ਵਡਮੁੱਲ ਲਾਲ, ਪ੍ਰੇਮ ਕਰੋ ਇਕ ਦੂਜੇ ਨਾਲ ਹੀ ਕਲਗੀਧਰਚੀਦੇ ਆਚਰਨ ਦਾ ਨਮੂਨਾ (ਏਹ ਕਵਿਤਾ ਸ. ਸ. ਚਰਨ ਸਿੰਘ ਨੇ ਰਚ ਕੇ ੮ ਜਨਵਰੀ ੧੯੧੩ ਦੇ ਸੇਵਕ ਵਿਚ ਛਪਵਾਈ ਸੀ ) ਝਾਕੀ ਪਹਿਲੀ] (ਇਕ ਸੁੰਦਰ ਤੇ ਸਜੇ ਹੋਏ ਕਮਰੇ ਵਿਚ ਰੂਪਵੰਤੀ ਅਨੂਪ ਕੌਰ ਬੈਠੀ ਆਪਣੇ ਮਨ ਨਾਲ ਗਿਣਤੀਆਂ ਗਿਣ ਰਹੀ ਹੈ) ਅਨੂਪ ਕੌਰਕਿਉਂ ਤੜਫਣ ਮਨ ਨੂੰ ਲੱਗੀ ਹੈ, ਦਿਲ ਘੇਰਾਂ ਕਿਉਂ ਅਜ ਖਾਂਦਾ ਹੈ ? ਮੈਂ ਅੰਦਰ ਕੀ ਹੈ ਵਰਤ ਰਿਹਾ ? | ਮਨ ਉੱਛਲ ਮੂੰਹ ਨੂੰ ਆਂਦਾ ਹੈ। ਮੈਂ ਬੈਠਾਂ, ਉੱਠਾਂ, ਵਿਰ, ਸਵਾਂ, | ਪਰ ਮਨ ਨਾਂ ਧੀਰਜ ਪਾਂਦਾ ਹੈ। ਹੇ ਪ੍ਰਭੂ ! ਕੀ ਹੋਲੀ ਵਰਤ ਰਹੀ, ਕਿਉਂ ਹੋਸ਼ ਉੱਡਦਾ ਜਾਂਦਾ ਹੈ ? ਆਹ ! ਦਿਲ ਦੇ ਅੰਦਰ ਮੱਠੀ ਮੱਠੀ, | ਦਰਦ ਜਿਹੀ ਕੀ ਹੋਇ ਰਹੀ ? ਸਿਰ ਪੈਰਾਂ ਤਕ ਝਰਨਾਟ ਵੜੇ, ਜੋ ਅਕਲ, ਹੋਸ਼ ਸਭ ਖੋਇ ਰਹੀ । ਮੈਂ ਕੌਣ ? ਕਿੱਥੇ ? ਕੀ ਹਾਲ ਮਿਰਾ ? ਏਹ ਸੁਧ ਬੁਧ ਨਾਂ ਹੈ ਕੋਇ ਰਹੀ ।