ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/19

ਇਹ ਸਫ਼ਾ ਪ੍ਰਮਾਣਿਤ ਹੈ

(੧੩)


ਬੱਚਾ! ਤੇਰੀ ਉਮਰ ਨਿੱਕੀ ਜਹੀ ਹੈ, ਐੱਨਾ ਝੂਠ ਨਾਂ ਬੋਲ, ਮੇਰੀ ਆਰਬਲਾ, ੧੨੫ ਵਰ੍ਹੇ ਦੀ, ਹੋ ਚੁਕੀ ਹੈ, ਪਰ ਮੈਂ ਆਪਣੀ ਸਾਰੀ ਉਮਰ ਵਿਚ ਮਸਾਂ ਇਕ ਭੋਗ ਪਾ ਸਕਿਆ ਹਾਂ।

ਮੈਂ-ਮਹਾਰਾਜ! ਮੈਂ ਤਾਂ ਜੇ-ਲੱਗਾ ਰਹਾਂ ਤਾਂ ਪੰਜਾਂ ਛੀਆਂ ਦਿਨਾਂ ਵਿਚ ਇਕ ਭੋਗ ਪਾ ਸਕਦਾ ਹਾਂ।

ਸੰਤ-ਹੈਂ! ਪੰਜਾਂ ਛੀਆਂ ਦਿਨਾਂ ਵਿਚ ਇਕ ਭੋਗ ਸ੍ਰੀ ਗੁਰੂ ਗੰਥ ਸਾਹਿਬ ਜੀ ਦਾ? (ਕੁਝ ਠਹਰ ਕੇ) ਹਾਂ, ਹਾਂ, ਮੈਂ ਸਮਝ ਗਿਆ, ਤੂੰ ਪੜ੍ਹ ਜਾਣ ਨੂੰ ਹੀ ਪਾਠ ਕਰਨਾਂ ਸਮਝਦਾ ਹੋਵੇਂਗਾ, ਤਦੇ ਹੀ ਤਾਂ ਤੇਰੇ ਪੱਲੇ ਕੁਝ ਨਹੀਂ ਪਿਆ। ਬੱਚਾ! ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਕ ਅਮੋਲਕ ਰਤਨਾਂ ਦੀ ਖਜ਼ਾਨਾ ਹੈ, ਇਸ ਵਿਚੋਂ ਜਿਸ ਵਸਤ ਦੀ ਲੋੜ ਹੋਵੇ ਖੋਜ ਕਰਨ ਪਰ ਪ੍ਰਾਪਤ ਹੋ ਸਕਦੀ ਹੈ, ਪਰ ਸ਼ੋਕ! ਕਿ ਖੋਜ ਕੋਈ ਨਹੀਂ ਕਰਦਾ ਤੇ ਲੋਕ ਬਾਹਰ ਜੰਗਲਾਂ ਨੂੰ ਉਠ ਨੱਸਦੇ ਹਨ। ਯਥਾ:-

ਰਤਨ ਰਤਨ ਪਦਾਰਥਾਂ ਬਹੁ ਸਾਗਰੁ ਭਰਿਆ।

ਗੁਰਬਾਣੀ ਲਾਗੇ ਤਿਨ ਹਥ ਚੜਿਆ।

[ਆਸਾ ਛੰਤ ਮਹਲਾ ੪


ਪੁਨਾ:-

ਜੈਸੇ ਤੋਂ ਸਕਲ ਨਿਧ ਪੂਰਨ ਸਮੁਦ੍ਰ ਬੜੇ ਹੰਸ

ਮਰਜੀਵ ਨਿਸਚੈ ਪ੍ਰਸਾਦਿ। ਤੈਸੇ ਗੁਰ

ਬਾਨੀ ਬਿਖੈ ਸਗਲ ਪਦਾਰਥ ਹੈ, ਜੋਈ ਜੋਈ

ਖੋਜੈ ਸੋਈ ਸੋਈ ਨਿ ਪੁਜਾਵਈ।

[ਭਾਈ ਗੁਰਦਾਸ