ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/182

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੬ ) ਓਹ ਉਦਾ ਸੀ, ਨਿਰਾਸਤਾ ਅਤੇ ਅਤੁਟ ਵਰਗ ਭਰੇ ਮਨ ਨਾਲ ਹਮੀਦਾਂ ਅਤੇ ਮਕਸੂਦਾ ਸਣੇ ਆਪਣੇ ਵਤਨ ਵਿਚ ਪਹੁੰਚ ਗਿਆ | ਦੋਹਾਂ ਜਣੀਅ ਨੂੰ ਓਸ ਨੇ ਆਪਣੇ ਸਰਦਾਰ ਦੇ ਹਵਾਲੇ ਕਰ ਦਿੱਤਾ ਅਤੇ ਓਹਨਾਂ ਨੂੰ ਅੰਮ੍ਰਿਤ ਛਕਾਉਣ ਦਾ ਫਰਸ਼ ਸਰਦਾਰ ਦੇ ਜਿੰਮੇਂ ਹੀ ਲਇਆ । ਦਿਲਜੀਤ ਸਿੰਘ ਦਾ ਮਨ ਹੁਣ ਵੱਡਾ ਉਦਾਸ ਹੋ ਚੁਕਾ ਸੀ ।ਓਹ ਚਾਹੁੰਦਾ ਸੀ ਕਿ ਕਿਸੇ ਤਰਾਂ ਛੇਤੀ ਮੌਤ ਆ ਜਾਵੇ । ਏਸ ਲਈ ਓਹ ਆਪਣੇ ਪਿਤਾ ਦੀ ਸਰਦਾਰੀ ਨੂੰ ਤਿਆਗ ਕੇ ਮਹਾਰਾਜਾ ਰਣਜੀਤ ਸਿੰਘ ਬੀ ਸ਼ਰਣ ਵਿਚ ਆ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਪਰਤਾਪ ਵੰਦੇ ਸੂਰਜ ਦੇ ਤੇਜ਼ ਅੱਗੇ ਏਸ ਵੇਲੇ ਕੁਲ ਸਰਦਾਰ ਮਾਤ ਪਏ ਹੋਏ ਸਨ | ਕਦਰਦਾਨ ਮਹਾਰਾਜਾ ਨੇ ਦਿਲਜੀਤ ਸਿੰਘ ਨੂੰ ਖਾਨਦਾਨੀ ਸਰਦਾਰ ਅਤੇ ਸੁੰਦਰ ਜੁਆਨ ਦੇਖ ਕੇ ਆਪਣੀ ਫੌਜ ਵਿਚ ਪੰoo ਸਿਪਾਹੀ ਦਾ ਅਫਸਰ ਬਣਾ ਦਿੱਤਾ । ਦਿਲਜੀਤ ਸਿੰਘ ਨੂੰ ਭਾਵੇਂ ਕਈ ਪਤਵੰਤੇ ਘਰਾਂ ਦੇ ਸਾਕ ਆਉਂਦੇ ਸਨ ਪਰ ਓਸ ਨੇ ਆਪਣੇ ਦਿਲ ਵਿਚ ਸਾਰੀ ਉਮਰ` ਜਤੀ ਰਹਿਣ ਦਾ ਸੰਕਲਪ ਧਾਰ ਲਿਆ ਹੋਇਆ ਸੀ ! ਅਤੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚ ਓਹ ਕੇਵਲ ਏਸੇ ਲਈ ਆ ਰਲਿਆ ਸੀ ਕਿ ਕਿਸੇ ਦੁੱਧ ਜੰਗ ਵਿਚ ਉਸ ਨੂੰ ਸ਼ਹੀਦੀ ਪ੍ਰਾਪਤ ਹੋ ਜਾਵੇਗੀ । ਇਤਿਹਾਸ ਦੱਸਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਸਾਰੀ ਉਮਰ ਦੁੱਧਾਂ ਜੰਗਾਂ ਅਤੇ ਦੇਸ ਤੇ