ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/170

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੬੪ ) ਪਾਸਿਓ ਓਹੋ ਪਠਾਣ ਆ ਗਿਆ, ਓਹ ਪਠਾਣ ਹਨੇਰੇ ਵਿਚ ਆ ਰਿਹਾ ਸੀ ਅਤੇ ਦਿਲਜੀਤ ਸਿੰਘ ਚਾਨਣ ਵਿਚ ਸੀ, ਏਸ ਲਈ ਪਠਾਣ ਨੇ ਏਸਨੂੰ ਦੇਖ ਲਿਆ ਅਤੇ ਝਟ ਖੰਡ ਪਾ ਦਿੱਤੀ ਫੜੋ, ਫੜੋ, ਏਸਨੂੰ ਫੜ ਲਓ, ਕਿਤੇ ਨੱਸ ਨਾਂ ਜਾਵੇ , ਏਸ ਨੇ ਮੇਰਾ ਹੱਥ ਵੱਢ ਸੁੱਟਿਆ ਹੈ, ਫੜ ਲਓ!22 ਦਿਲਜੀਤ ਸਿੰਘ ਏਹ ਰੌਲਾ ਸੁਣ ਕੇ · ਐਧਰ ਔਧਰ ਤੱਕ ਅਤੇ ਆਪਣੀ ਤਲਵਾਰ ਸੰਭਾਲ ਹੀ ਕਿਹਾ ਸੀ ਕਿ ਬਹੁਤ ਸਾਰੇ ਲੋਕਾਂ ਨੇ ਕੱਠੇ ਹੋ ਕੇ ਓਸਨੂੰ ਫੜ ਲਿਆ ਅਤੇ ਹਾਕਮ ਪਾਸ ਲੈ ਗਏ, ਹਕਮ ਨੇ ਸਵੇਰੇ ਮੁਕੱਦਮਾਂ ਸੁਣਨ ਵਾਸਤੇ ਰਾਤ ਦੀ ਰਾਤ ਲਈ ਦਿਲਜੀਤ ਸਿੰਘਨੂੰ ਇਕ ਕੋਠੜੀ ਵਿਚ ਬੰਦ ਕਰਨ ਦਾ ਹੁਕਮ ਦੇ ਦਿੱਤਾ। | ਦੂਜੇ ਦਿਨ ਏਹ ਮੁਕੱਦਮਾਂ ਖਾਸ ਬਾਦਸ਼ਾਹ ਦੇ ਹਜੂਰ ਪੇਸ਼ ਹੋਇਆ, ਕਿਉਂਕਿ ਇਸ ਵਿਚ ਮੁਦੱਈ ਇਕ ਤਕੜਾ ਰਈਸ ਤੇ ਬਾਦਸ਼ਾਹ ਦੇ ਦਰਬਾਰੀ ਸੀ । ਬਾਦਸ਼ਾਹ ਨੇ ਦਿਲਜੀਤ ਸਿੰਘ ਨੂੰ ਇਕ ਅੱਤ ਸੁੰਦਰ ਜੁਆਨ ਪਠਾਣ ਦੇਖ ਕੇ ਰਹਿਮਤੁੱਲਾ ਖਾਂ ਨੂੰ ਰੱਦ ਕਰਨ ਦਾ ਕਾਰਨ ਰਤਾ ਨਰਮਾਈ ਨਾਲ ਪੁਛਿਆ । ਦਿਲਜੀਤ ਸਿੰਘ ਹੁਣ ਪਾਣੀ ਬੋਲੀ ਚੰਗੀ ਤਰ੍ਹਾਂ ਬੋਲ ਸਕਦਾ ਸੀ? ਓਸ ਨੇ ਵਡੀ ਸਫ਼ਾਈ ਨਾਲ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕੀਤਾ ਅਤੇ ਦੱਸਿਆ ਕਮੈਂ ਇਕ ਦੇਸੀ ਆਦਮੀ ਹਾਂ, ਕੱਲ ਮੈਂ ਫਲਾਣੇ ਬਾਗ ਵਿਚ ਬੈਠਾ ਇਬਾਦਤ ਕਰ ਰਿਹਾ ਸਾਂ ਤਾਂ ਉਸ ਨੇ ਮੇਰੇ ਉੱਤੇ ਛੁਰੇ ਨਾਲ ਹੱਲ ਕੀਤਾ, ਮੈਂ ਆਪਣੇ ਆਪ ਨੂੰ ਏਸ ਪਾਸੋਂ