ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/164

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੫੮) ਦੇਣ ਲਈ ਸਮਰੱਥ ਸੀ । ਏਹ ਪੱਕੀ ਉਮੈਦ ਸੀ ਕਿ ਹਮੀਦਾ ਦੇ ਮਹਿਲਾਂ ਵਿਚੋਂ ਨਿਕਲਣ ਦੀ ਢਿੱਲ ਹੈ ਕਿ ਬਾਦਸ਼ਾਹ ਪਾਸ ਓਸੇ ਵੇਲੇ ਖਬਰ ਪਹੁੰਚ ਜਾਂਣੀ ਹੈ ਅਤੇ ਹਜ਼ਾਰਾਂ ਸਧ ਬੁੱਧ ਸਿਪਾਹੀਆਂ ਨੇ ਭਾਲ ਵਾਸਤੇ ਨਿਕਲ ਤੁਰਨਾ ਹੈ ਅਤੇ ਅਜੇਹੀ ਹਾਲਤ ਵਿਚ ਜੇ ਫੜੇ ਗਏ ਜੋ ਕਿ ਸੌ ਵਿਸਵਾ ਜ਼ਰੂਰੀ ਹੋ ਤਾਂ ਤਿੰਨਾਂ ਦੀ ਮੌਤ ਉਜੇਹੀ ਹੀ ਯਕੀਨੀ ਹੈ ਜਿਨ੍ਹਾਂ ਕਿ ਰੱਬ ਦਾ ਹੋਣਾ ਸੱਚ ਹੈ । ਮਕਸੂਦਾ ਦੇ ਘਰ ਦੇ ਬਹੁਤ ਨੇੜੇ ਜਾਂ ਇਓਂ ਕਹੋ ਕਿ ਗੁ ਢ ਵਿਚ ਹੀ ਇਕ ਪਠਾਣ ਰਈਸ ਦਾ ਘਰ ਸੀ, ਏਹ ਪਛਾਣ ਜਿਸਦਾ ਨਾਮ ਚfਹਮ ਤੱ ਖਾਂ ਸੀ ਬਾਦਸ਼ਾਹ ਦਾ ਚੰਗਾ ਮੰਨਿਆਂ ਮੰਨਿਆਂ, ਧਨਵਾਨ ਅਤੇ ਪਤ ਅਬਰੋ ਵਾਲਾ ਦਰਬਾਰੀ ਸਾਂ । ਮਕਸੂਦਾ ਵਿਚਾਰੀ ਦਾ ਘਰ ਗੋਲੀ ਹੋਣ ਕਰਕੇ ਨੀਵਾਂ ਜਿਹ। ਸੀ ਅਤੇ ਪਠਾਣੇ ਦਾ ਘਰ ਬੜੀ ਸੁੰਦਰ ਅਤੇ ਉੱਚਾ ਸੀ । ਇਕ ਦਿਨ ਪਠਾਣ ਦੀ ਧੀ ਖੁਸ਼ੀ ਦਾ ਬਾਨੋ ਨੇ ਜੋ ੧੮ ਵਰਹੇ ਦੀ ਜੁਆਨ ਤੇ ਸੁੰਦਰ ਕੁਆਰੀ ਕੁੜੀ ਸੀ ਆਪਣੇ ਕੋਠੇ ਉਤੋਂ ਦਿਲਜੀਤ ਸਿੰਘ ਨੂੰ ਵੇਖ ਲਿਆ । ਦਲਜੀਤ ਸਿੰਘ ਵੀ ਐਸ ਵੇਲੇ ਸਿੱਖ ਨਲ ੨੨, ੨੩ ਵਰਹੇ ਦਾ ਜੁਆਨ ਮੁੰਡਾ ਸੀ, ਓਸਦੀ ਨੌਜਵਾਨੀ ਦੀ ਸੰਤਾ ਅੱਗੇ ਯੂਸਫ ਦੀਆਂ ਅੱਖੀਆਂ ਨਿਉਂ ਜਾਂਦੀਆਂ ਸਨ । ਪਠਾਣੀ ਵੇਸ ਵਿਚ ਉਹ ਇਕ ਪਠਾਣ ਸ਼ਾਹਜੂਦਾ ਮਲੂਮ ਹੁੰਦਾ ਸੀ, ਓਸਦੇ ਚੇਹਰੇ ਦੀ ਲਾਲੀ ਲਾਲ ਸੇਉ ਨੂੰ ਮਾਤ ਕਰਦੀ ਸੀ । ਏਧਰ ਮਕਸੂਦਾਂ ਨੇ,