ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/161

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੫੫) ਸਹਾਰ ਨਾ ਹੋ ਸਕਿਆ,ਓਸ ਨੇ ਉਸ ਵੇਲੇ ਇਕ ਨੇਜਾਂ ਸੰਭਾਲ ਲਿਆ ਅਤੇ ਕੜਕ ਕੇ ਕਿਹਾ ਫੜ ਲਓ ਡਾਕੂਆਂ ਨੂੰ ਜਾਣੇ ਨ ਪਾਉਣ, ਠਹਿਰੋ, ਠਹਿਰੋ, ਕਾਫਲੇ ਵਾਲਿਓ ! ਔਹ ਦੇਖੋ ਸਾਰੇ ਡਾਕੂ ਨੱਸ ਗਏ? ਏਹ ਕਹਿਕੇ ਸਾਰਿਆਂ ਤੋਂ ਅੱਗੇ ਵਧਕੇ ਡਾਕੂਆਂ ਵਿਚ ਧਸ ਗਿਆ ਅਤੇ ਅਪਣੇ ਨੇਜੇ ਨਾਲ ਡਾਕੂਆਂ ਨੂੰ ਪਰੋਣ ਲੱਗਾ | ਏਸ ਦਾ ਏਹ ਹੌਸਲਾ ਤੇ ਜਾਨ ਹੀਲਣੀ ਦੇਖਕੇ ਕਾਫਲੇ ਵਾਲੇ ਵੀ ਫੇਰ ਮੁੜ ਪਏ ਅਤੇ ਡਾਕੂਆਂ ਉੱਤੇ ਵੱਡੇ ਜ਼ੋਰ ਨਾਲ ਹੱਲਾ ਕੀਤਾ | ਅੰਤ ਡਾਕੂਆਂ ਦੇ ਪੈਰ ਉਖੜ ਗਏ ਅਤੇ ਕਾਫਲੇ ਵਾਲਿਆਂ ਦਾ ਮਾਲ ਜਿਸ ਦੇ ਲਏ ਜਾਣ ਨੇ ਕਈ ਇਸਤੀ ਬੱਚਿਆਂ ਨੂੰ ਦੀਓ ਆਤਰ ਕਰ ਦੇਣਾ ਸੀ ਬਚ ਗਿਆ | ਏਸ ਨਿੱਕੇ ਜਹੇ ਜੰਗ ਵਿਚ ਕਾਫਲੇ ਵਾਲਿਆਂ ਦੇ ਬਾਰੇ ਆਦਮੀ ਮਾਰੇ ਗਏ ਅਤੇ ਡਕੁਆਂ ਵਿਚੋਂ ੧੧ ਆਦਮੀ ਮੋਏ, ਜਿਨ੍ਹਾਂ ਵਿਚੋਂ ਦਸ. ਕੇਵਲ ਦਿਲਜੀਤ ਸਿੰਘ ਦੇ ਨੇਜ ਨਾਲ ਪਾਂਚ ਖੋਲੇ ਸਨ । ਦਿਲਜੀਤ ਸਿੰਘ ਦਾ ਸਰੀਰ ਭਾਵੇਂ ਬੇਅੰਤ ਘਾਵਾਂ ਨਾਲ ਲਹੂ ਲੁਹਾਣ ਹੋਇਆ ਹੋਇਆ ਸੀ ਅਤੇ ਉਹਨਾਂ ਸ਼ਖਮਾਂ ਦੀ ਅਸਹਿ ਪੀ੩। ਓਸ ਨੂੰ ਬਹੁਤ ਦੁਖ ਦੇ ਰਹੀ ਸੀ ਪਰ ਜਦ ਓਹ ਸਾਰੇ ਕਾਫਲੇ ਵਾਲਿਆਂ ਨੂੰ ਦਿਲਜੀਤ ਸਿੰਘ ਦੀ ਬਹਾਦਰੀ ਦੀ ਉਪਮਾਂ, ਰੱਬ ਅੱਗੇ ਓਹਦੇ ਵਾਸਤੇ ਦੁਆਵਾਂ ਅਤੇ ਆਪਣੇ ਮੂਲ ਧਨ ਬਚ ਜਾਣ ਪਰ ਰੱਬ ਦਾ ਸ਼ੁਕਰ ਕਰਦੇ ਦੇਖਦਾ ਸੀ ਤਾਂ ਆਪਣਾ ਸਾਰਾ ਦੁਖ ਭੁਲ ਕੇ ਓਸਦਾ ਤਨ ਮਨ ਪਸੰਨ ਹੋ ਜਾਂਦਾ ਸੀ ।