ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/16

ਇਹ ਸਫ਼ਾ ਪ੍ਰਮਾਣਿਤ ਹੈ

(੧੦)

ਤੇ ਜਾ ਠਹਿਰੀ ਅਤੇ 'ਮੈਂ' ਗੰਗਾ ਯਾਤ੍ਰੀਆਂ ਸਮੇਤ ਰੇਲਤੋਂ ਉਤਰਕੇ ਹਰਦੁਆਰ ਪਲੇਟ ਫਾਰਮ ਤੇ ਹੋ ਖਲੋਤਾ।

ਮੈਂ ਉਪਰ ਦੱਸ ਆਯਾ ਹਾਂ ਕਿ ਮੇਰਾ ਐਤਕੀ ਦਾ ਹਰਦੁਆਰ ਅਉਣਾ ਸੈਲ ਜਾਂ ਕਿਸੇ ਹੋਰ ਕੰਮ ਵਾਸਤੇ ਨਹੀਂ ਸੀ। ਮੈਂ ਸਮਝਿਆ ਕਿ ਮੇਰੇ ਦਿਲ ਵਿਚ ਵੈਰਾਗ ਹੋ ਗਿਆ ਹੈ ਅਤੇ ਹੁਣ ਮੇਰਾ ਦਿਲ ਚਾਹੁੰਦਾ ਹੈ ਕਿ ਦੁਨੀਆਂ ਦੇ ਝੇੜਿਆਂ ਤੋਂ ਅਟੰਕ ਹੋਕੇ ਵਾਹਿਗੁਰੂ ਦਾ ਭਜਨ ਕਰਾਂ, ਏਸ ਵਾਸਤੇ ਮੈਂ ਹਰਦੁਆਰ ਆਯਾ ਸਾਂ ਕਿ ਹਿੰਦੁਸਤਾਨ ਦੀ ਏਸ ਅਦੁਤੀ ਅਤੇ ਕ੍ਰੋੜਾਂ ਲੋਕਾਂ ਦੇ ਮਾਨਨੀਯ ਪਵਿੱਤ੍ਰ ਤੀਰਥ ਅਤੇ ਬੇਅੰਤ ਪੁਰਾਤਨ ਹਿੰਦੂ ਰਿਖੀਆਂ ਦੇ ਭਜਨ ਨਾਲ ਪਵਿੱਤ੍ਰ ਹੋਈ ਹੋਈ ਧਰਤੀ ਦੀ ਕਿਸੇ ਨਵੇਕਲੀ ਨੁੱਕਰ ਵਿਚ ਬੈਠਕੇ ਰੱਬ ਦੀ ਬੰਦਗੀ ਕਰਾਂ। ਆਪਣੇ ਕੰਮ ਵਿਚ ਕਿਸੇ ਨੂੰ ਸਹਾਈ ਬਣਾਉਣ ਲਈ ਮੈਂ ਕਈ ਸੰਨਯਾਸੀ, ਬੈਰਾਗੀ, ਜੋਗੀ, ਜੰਗਮ ਅਤੇ ਹੋਰ ਭੇਖ ਦੇ ਲੋਕਾਂ ਨੂੰ ਮਿਲਿਆ ਜੇਹੜੇ ਕਿ ਆਪਣੇ ਆਪ ਨੂੰ ਏਸ ਰਸਤੇ ਦਾ ਪੰਧਾਊ ਆਖਦੇ ਹਨ ਅਤੇ ਜਿਨ੍ਹਾਂ ਨੂੰ ਅਸੀਂ ਲੋਕ ਸੰਤ, ਸਾਧ ਕਰਕੇ ਸੱਦਦੇ ਹਾਂ, ਪਰ ਮੈਂ ਸਭ ਕੁਝ ਧੋਖੇ ਦੀ ਟੱਟੀ ਹੀ ਦੇਖਿਆ। ਨਾਂ ਕੋਈ ਬੰਦਗੀ ਦੀ ਰਸਤਾ, ਨਾਂ ਕੋਈ ਕਰਨੀ, ਨਾਂ ਹੀ ਕੋਈ ਸੰਤਾਂ ਵਾਲੇ ਗੁਣ ਅਤੇ ਨਾਂ ਹੀ ਕਿਸੇ ਨੂੰ ਪ੍ਰਮਾਰਥਕ ਰਾਹ ਵਿਚ ਲਿਜਾਣ ਦੀ ਸ਼ਕਤੀ। ਕੇਵਲ ਪੇਟ ਪਾਲਨਾ, ਮਾਯਾ ਕੱਠੀ ਕਰਨਦੇ ਢੰਗ ਅਤੇ 'ਰੋਟੀਆਂ ਕਾਰਨ ਪੂਰਹਿਤਲ' ਹੀ ਦੇਖੇ। ਭਾਵੇਂ ਅਜੇਹੀ ਦਸ਼ਾ ਵਿਚ ਮੇਰੇ ਦਿਲ ਦਾ ਨਿਰਾਸ ਹੋ ਜਾਣਾ