ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/14

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮)

 ਯਾਤ੍ਰਾ ਜਾਨ ਜੋਖੋਂ ਦੀ ਖੇਡ ਹੁੰਦੀ ਸੀ। ਓਦੇ ਨਾਂ ਰੇਲ ਗੱਡੀ ਹੀ ਹੁੰਦੀ ਸੀਤਾ ਤੇ ਨਾਂ ਹੀ ਮੋਟਰਕਾਰ ਹੁੰਦੇ ਸਨ। ਲੋਕ ਗੱਡੇ ਬਹਿਲਾਂ ਵਿਚ ਜਾਂ ਘੋੜੇ ਖੱਚਰ ਦੀ ਸਵਾਰੀ ਨਾਲ ਪੈਂਡਾ ਕਰਦੇ ਹੁੰਦੇ ਸਨ।ਅਕੱਲੇ ਦੁਕੱਲੇ ਦਾ ਜਾਣਾਂ ਹੀ ਅਸੰਭਵ ਸੀ। ਏਸੇ ਵਾਸਤੇ ਲੋਕ ਸਾਥ ਬੰਨਕੇ ਚਲਦੇ ਸਨ। ਪਰ ਡੰਡੀਆਂ ਦਾ ਪੈਂਡਾ, ਜੰਗਲ ਬੇਲੇ ਦੇ ਜੀਅ ਜੰਤਦਾ ਭੈ, ਚੋਰ ਚਕਾਰੀ ਦਾ ਡਰ, ਅਤੇ ਅਨੇਕ ਛੋਟੇ ੨ ਰਜਵਾੜਿਆਂ ਦਾ 'ਕੱਰ' ਯਾਤ੍ਰੀਆਂ ਲਈ ਬੜਾ ਦੁਖਦਾਈ ਹੁੰਦਾ ਸੀ। ਘਰੋਂ ਚੱਲਨ ਲੱਗਿਆਂ, ਕੁਟੰਬ ਪਰਵਾਰ ਦੇ ਲੋਕ ਰੋ ਰੋ ਕੇ ਗਲੇ ਮਿਲਦੇ ਸਨ,ਤੇ ਕਈ ਕਈ *'ਮਜਲਾਂ'* ਨਾਲ ਛੱਡਣ ਜਾਂਦੇ ਸਨ। ਅਖੀਰ ਵਿਛੜਨ ਲੱਗਿਆਂ ਦਾ ਸੀਨ (Secne) ਬੜਾ ਭਿਆਨਕ ਤੇ ਦੁਖਦਾਈ ਹੁੰਦਾ ਸੀ। ਮਰਨਾਂ ਤੇ ਤੀਰਥ ਜਾਣਾ ਇਕ ਬਰਾਬਰ ਸੀ। ਪਰ ਮੁਕਤੀ ਦੀ ਇੱਛਿਆ,ਫੁੱਲਾਂ ਦਾ ਪਾਉਣਾ,ਗੰਗਾ ਇਸ਼ਨਾਨ ਤੇ ਧਰਮ ਧੀਰਜ ਦੇ ਖਯਾਲ ਹੀ ਸਨ ਜੋ ਯਾਤ੍ਰੀ ਨੂੰ ਲਈ ਤੁਰੇ ਜਾਂਦੇ ਹਰਦੁਆਰ ਦਾ ਅਪੂਰਵ ਅਸਥਾਨ, ਸ਼੍ਰੀ ਗੰਗਾ ਜੋ ਅਦੁਤਯਾ ਜਲ ਪਹਾੜਾਂ ਤੇ ਰਮਣੀਕ, ਜੰਗਲਾਂ ਦਾ, ਅਲੋਕਿਕ ਚਿਤ੍ਰ , ਯਾਤ੍ਰੀਆਂ ਦੇ ਹਿਰਦੇ ਤੇ ਬੜਾ ਡੂੰਘਾ ਅਸਰ ਕਰਦੇ ਸਨ। ਇਸੇ ਕਰਕੇ ਆਰਯਾ ਜਾਤੀ ਦੇ ਪ੍ਰਮਾਰਥੀ ਲੋਕ ਇਸ ਅਸਥਾਨ ਤੇ ਵਿਸ਼ੇਸ਼ ਵਾਸ ਕਰਦੇ ਹੁੰਦੇ ਸਨ। ਅੱਜ ਕੱਲ ਦੇ ਲੋਕਾਂ ਵਾਂਗ ਗਰਮੀਆਂ ਦੀਆਂ: ਛੁਟੀਆਂ ਕੱਟਣ ਤੇ ਜੇਠ, ਹਾਝ ਦੀਆਂ ਧੁਪਾਂ ਤੋਂ ਬ੍ਚਣ ਜਾਂ ਪਰ ਇਸਤ੍ਰੀ ਗਮਨ ਤੇ ਖ਼ਾਸ ਮੁਦਰਾ ਭਖੂਨ' ਲਈ

  • ਮਨਜਲ।